ਖਲਿਨ ਜੋਸ਼ੀ ਨੇ 9 ਅੰਡਰ ਦੇ ਸਕੋਰ ਦੇ ਨਾਲ ਜੈਪੁਰ ਓਪਨ ''ਚ ਬਣਾਈ ਬੜ੍ਹਤ

10/12/2021 7:48:44 PM

ਜੈਪੁਰ- ਖਲਿਨ ਜੋਸ਼ੀ ਮੰਗਲਵਾਰ ਨੂੰ ਇੱਥੇ ਪੀ. ਜੀ. ਟੀ. ਆਈ. ਜੈਪੁਰ ਓਪਨ ਦੇ ਪਹਿਲੇ ਦੌਰ 'ਚ ਇਕ ਈਗਲ ਤੇ ਨੌ ਬਰਡੀ ਲਗਾ ਕੇ 61 ਦੇ ਸ਼ਾਨਦਾਰ ਸਕੋਰ ਦੇ ਨਾਲ ਚੋਟੀ 'ਤੇ ਹਨ। ਬੈਂਗਲੁਰੂ ਦੇ ਇਸ ਖਿਡਾਰੀ ਨੇ ਇਸ ਦੌਰਾਨ ਦੋ ਬੋਗੀ ਵੀ ਕੀਤੀ। ਗੁਰੂਗ੍ਰਾਮ ਦੇ ਕਾਰਤਿਕ ਸ਼ਰਮਾ ਤੇ ਬੈਂਗਲੁਰੂ ਦੇ ਐੱਮ. ਧਰਮਾ ਅੱਠ ਅੰਡਰ 62 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੇ। ਦੋਵੇਂ ਖਿਡਾਰੀਆਂ ਨੇ ਇਕੋ ਬਰਾਬਰ ਈਗਲ ਤੇ 6 ਬਰਡੀ ਲਾਈਆਂ। ਚੰਡੀਗੜ੍ਹ ਦੇ ਹਰਿੰਦਰ ਗੁਪਤਾ ਤੇ ਅਭਿਜੀਤ ਸਿੰਘ ਚੱਢਾ 63 ਦੇ ਸਕੋਰ ਦੇ ਨਾਲ ਸਾਂਝੇ ਚੌਥੇ ਸਥਾਨ 'ਤੇ ਰਹੇ।

ਪਿਛਲੇ ਹਫਤੇ ਦੇ ਜੇਤੂ ਕੋਲਕਾਤਾ ਦੇ ਵਿਰਾਜ ਮਦੱਪਾ ਨੇ 64 ਦਾ ਸਕੋਰ ਕੀਤਾ ਤੇ ਉਹ ਗੁਰੂਗ੍ਰਾਮ ਦੇ ਵੀਰ ਅਹਿਲਾਵਤ ਤੇ ਧਰੁਵ ਸ਼ੇਵਰਾਨ ਦੇ ਨਾਲ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਹਨ। ਪੀ. ਜੀ. ਟੀ. ਆਈ. ‘ਆਰਡਰ ਆਫ ਮੈਰਿਟ’ 'ਚ ਚੋਟੀ 'ਤੇ ਕਾਬਜ਼ ਕਰਨਦੀਪ ਕੋਚਰ (65) ਸਾਂਝੇ ਨੌਵੇਂ ਸਥਾਨ ਜਦਕਿ ਓਲੰਪੀਅਨ ਉਦੇਮਾਨ ਮਾਨੇ (66) ਸਾਂਝੇ 17ਵੇਂ ਸਥਾਨ 'ਤੇ ਹਨ।


Tarsem Singh

Content Editor

Related News