ਪੈਨਾਸੋਨਿਕ ਇੰਡੀਆ ਓਪਨ ''ਚ ਖਿਤਾਬ ਬਚਾਉਣ ਉਤਰੇਗਾ ਖਲਿਨ ਜੋਸ਼ੀ

11/12/2019 10:21:30 PM

ਗੁਰੂਗ੍ਰਾਮ— ਮੌਜੂਦਾ ਚੈਂਪੀਅਨ ਭਾਰਤੀ ਗੋਲਫਰ ਖਲਿਨ ਜੋਸ਼ੀ ਵੀਰਵਾਰ ਤੋਂ ਇੱਥੇ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ਵਿਚ ਸ਼ੁਰੂ ਹੋਣ ਜਾ ਰਹੇ ਪੈਨਾਸੋਨਿਕ ਇੰਡੀਆ ਓਪਨ-2019 ਵਿਚ ਆਪਣਾ ਖਿਤਾਬ ਬਚਾਉਣ ਉਤਰੇਗਾ। ਪੈਨਾਸੋਨਿਕ ਇੰਡੀਆ ਓਪਨ ਵਿਚ ਅਜੇ ਤਕ ਕਿਸੇ ਵੀ ਗੋਲਫਰ ਨੇ ਇਕ ਵਾਰ ਤੋਂ ਵੱਧ ਖਿਤਾਬ ਨਹੀਂ ਜਿੱਤਿਆ ਹੈ। ਅਜਿਹੇ ਵਿਚ ਖਲਿਨ ਜੇਕਰ ਆਪਣਾ ਖਿਤਾਬ ਬਚਾ ਲੈਂਦਾ ਹੈ ਤਾਂ ਉਸਦੇ ਲਈ ਇਹ ਇਕ ਇਤਿਹਾਸਕ ਉਪਲਬੱਧੀ ਹੋਵੇਗੀ।
ਟੂਰਨਾਮੈਂਟ ਦਾ ਆਯੋਜਨ ਇਸ ਤੋਂ ਪਹਿਲਾਂ ਦਿੱਲੀ ਗੋਲਫ ਕਲੱਬ ਵਿਚ ਕੀਤਾ ਜਾਂਦਾ ਸੀ ਪਰ ਪਹਿਲੀ ਵਾਰ ਇਸਦਾ ਆਯੋਜਨ ਇੱਥੇ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ਵਿਚ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ 13 ਤੋਂ 17 ਨਵੰਬਰ ਤਕ ਖੇਡਿਆ ਜਾਵੇਗਾ। ਸਾਲ 2011 ਤੋਂ ਲੈ ਕੇ ਹੁਣ ਤਕ 8 ਜੇਤੂਆਂ 'ਚੋਂ 7 ਜੇਤੂ ਭਾਰਤੀ ਹਨ ਪਰ ਇਨ੍ਹਾਂ ਵਿਚੋਂ ਹੁਣ ਤਕ ਕੋਈ ਵੀ ਗੋਲਫਰ ਆਪਣਾ ਖਿਤਾਬ ਬਚਾਉਣ ਵਿਚ ਸਫਲ ਨਹੀਂ ਹੋ ਸਕਿਆ ਹੈ। 2019 ਦੇ ਇਸ ਸੈਸ਼ਨ ਵਿਚ ਇਸ ਵਾਰ ਪਿਛਲੇ 8 ਜੇਤੂਆਂ 'ਚੋਂ 5 ਸਾਬਕਾ ਚੈਂਪੀਅਨ ਇਸ ਵਿਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ ਮੌਜੂਦਾ ਚੈਂਪੀਅਨ ਜੋਸ਼ੀ ਤੋਂ ਇਲਾਵਾ ਸ਼ਿਵ ਕਪੂਰ, ਮੁਕੇਸ਼ ਕੁਮਾਰ, ਚਿਰਾਗ ਕੁਮਾਰ ਤੇ ਦਿਗਵਿਜੇ ਸਿੰਘ ਸ਼ਾਮਲ ਹਨ।
ਪਿਛਲੇ ਸੈਸ਼ਨ ਵਿਚ ਪੈਨਾਸੋਨਿਕ ਇੰਡੀਆ ਓਪਨ ਦੇ ਰੂਪ ਵਿਚ ਆਪਣੇ ਪਹਿਲੇ ਏਸ਼ੀਆਈ ਟੂਰ ਦਾ ਖਿਤਾਬ ਜਿੱਤਣ ਵਾਲੇ ਜੋਸ਼ੀ ਦੀਆਂ ਨਜ਼ਰਾਂ ਆਪਣੀ ਸਫਲਤਾ ਨੂੰ ਦੁਹਰਾਉਣ 'ਤੇ ਲੱਗੀਆਂ ਹੋÂਆਂ ਹਨ। ਜੋਸ਼ੀ ਜੇਕਰ ਖਿਤਾਬ ਬਚਾਉਣ ਵਿਚ ਸਫਲ ਹੋ ਜਾਂਦਾ ਹੈ ਤਾਂ ਉਹ ਅਜਿਹਾ ਕਰਨ ਵਾਲਾ ਟੂਰਨਾਮੈਂਟ ਦਾ ਪਹਿਲਾ ਗੋਲਫਰ ਹੋਵੇਗਾ। ਜੋਸ਼ੀ ਨੂੰ ਹਾਲਾਂਕਿ ਹੋਰਨਾਂ ਪ੍ਰਤਿਭਾਸ਼ਾਲੀ ਗੋਲਫਰਾਂ ਸ਼ਿਵ ਕਪੂਰ, ਅਜੀਤੇਸ਼ ਸੰਧੂ, ਰਾਸ਼ਿਦ ਖਾਨ, ਵਿਰਾਜ ਮਦੱਪਾ, ਐੱਸ. ਚਿਕਰਾਂਗੱਪਾ ਤੇ ਆਦਿਲ ਬੇਦੀਵਰਗੇ ਗੋਲਫਰਾਂ ਤੋਂ ਸਖਤ ਚੁਣੌਤੀ ਮਿਲ ਸਕਦੀ ਹੈ।


Gurdeep Singh

Content Editor

Related News