ਖਾਲਿਦ ਲਤੀਫ ਨੂੰ ਜਾਨੋਂ ਮਾਰਨ ਦੀ ਧਮਕੀ

Saturday, Sep 23, 2017 - 03:59 AM (IST)

ਖਾਲਿਦ ਲਤੀਫ ਨੂੰ ਜਾਨੋਂ ਮਾਰਨ ਦੀ ਧਮਕੀ

ਕਰਾਚੀ— ਸਪਾਟ ਫਿਕਸਿੰਗ ਦੇ ਦੋਸ਼ਾਂ ਵਿਚ ਪੰਜ ਸਾਲ ਦੀ ਪਾਬੰਦੀ ਦੀ ਸਜ਼ਾ ਝੱਲਣ ਵਾਲੇ ਪਾਕਿਸਤਾਨੀ ਬੱਲੇਬਾਜ਼ ਖਾਲਿਦ ਲਤੀਫ ਦੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਖਾਲਿਦ ਦੇ ਵਕੀਲ ਬਦਰ ਆਲਮ ਨੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਕਿ ਜੂਨ ਦੇ ਤੀਜੇ ਹਫਤੇ 'ਚ ਖਾਲਿਦ ਨੂੰ ਕਿਸੇ ਪ੍ਰਾਈਵੇਟ ਨੰਬਰ ਤੋਂ ਫੋਨ 'ਤੇ ਕੁਝ ਮੈਸੇਜ ਆਏ ਸਨ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਉਹ ਸਪਾਟ ਫਿਕਸਿੰਗ ਵਿਚ ਕੋਈ ਅੜਿੱਕਾ ਪੈਦਾ ਕਰੇਗਾ ਤਾਂ ਖੁਦ ਨੂੰ ਕਰਾਚੀ 'ਚ ਕਬਰ ਵਿਚਾਲੇ ਪਾਏਗਾ।


Related News