ਖਾਚਾਨੋਵ ਨੇ ਕਰੀਅਰ ਦੀ 200ਵੀਂ ਜਿੱਤ ਕੀਤੀ ਦਰਜ
Tuesday, Aug 12, 2025 - 01:10 PM (IST)

ਓਹਾਓ (ਅਮਰੀਕਾ)– ਰੂਸ ਦੇ ਕਰੇਨ ਖਾਚਾਨੋਵ ਨੇ ਸੋਮਵਾਰ ਨੂੰ ਸਿਨਸਿਨਾਟੀ ਓਪਨ ਦੇ ਸ਼ੁਰੂਆਤੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਰਾਂਸ ਦੇ ਵੈਲੇਂਟਿਨ ਰਾਇਰ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ। ਇਹ ਉਸਦੇ ਹਾਰਡ ਕੋਰਟ ਕਰੀਅਰ ਦੀ 200ਵੀਂ ਜਿੱਤ ਹੈ।
ਖਾਚਾਨੋਵ ਨੇ ਫਰਾਂਸੀਸੀ ਕੁਆਲੀਫਾਇਰ ਵੈਲੇਂਟਿਨ ਰਾਇਰ ਨੂੰ ਰੋਮਾਂਚਕ ਮੁਕਾਬਲੇ ਵਿਚ 6-4, 7-6(6) ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਉਹ ਹਾਰਡ ਕੋਰਟ ’ਤੇ 200 ਮੈਚ ਜਿੱਤਣ ਦੀ ਪ੍ਰਾਪਤੀ ਹਾਸਲ ਕਰਨ ਵਾਲਾ 10ਵਾਂ ਖਿਡਾਰੀ ਬਣ ਗਿਆ। ਇਸ ਸੂਚੀ ਵਿਚ ਗ੍ਰਿਗੋਰ ਦਿਮਿਤ੍ਰੋਵ 318 ਜਿੱਤਾਂ ਨਾਲ ਚੋਟੀ ’ਤੇ ਹੈ।