ਟੈਨਿਸ : ਐਂਡਰਸਨ ਨੇ ਨਿਸ਼ੀਕੋਰੀ ਨੂੰ ਹਰਾਇਆ

Wednesday, Nov 14, 2018 - 11:09 AM (IST)

ਟੈਨਿਸ : ਐਂਡਰਸਨ ਨੇ ਨਿਸ਼ੀਕੋਰੀ ਨੂੰ ਹਰਾਇਆ

ਨਵੀਂ ਦਿੱਲੀ— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਟੈਨਿਸ ਲਈ ਪ੍ਰਸ਼ੰਸਕਾਂ 'ਚ ਵੱਖਰਾ ਕ੍ਰੇਜ਼ ਰਹਿੰਦਾ ਹੈ। ਟੈਨਿਸ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। 
PunjabKesari
ਇਸ ਲੜੀ 'ਚ  ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਮੰਗਲਵਾਰ ਨੂੰ ਇੱਥੇ 6-0, 6-1 ਨਾਲ ਹਰਾ ਕੇ ਏ.ਟੀ.ਪੀ. ਫਾਈਨਲਸ ਦੇ ਸੈਮੀਫਾਈਨਲ 'ਚ ਪਹੁੰਚਣ ਵੱਲ ਕਦਮ ਵਧਾਏ। ਐਂਡਰਸਨ ਨੇ ਪਹਿਲੇ 11 ਗੇਮ ਜਿੱਤੇ ਅਤੇ ਫਿਰ ਨਿਸ਼ੀਕੋਰੀ ਨੂੰ ਇਕਤਰਫਾ ਮੈਚ ਸਿਰਫ 64 ਮਿੰਟ 'ਚ ਹਰਾ ਦਿੱਤਾ। ਡੋਮਿਨਿਕ ਥਿਏਮ ਖਿਲਾਫ ਆਪਣਾ ਪਹਿਲਾ ਮੈਚ ਜਿੱਤਣ ਵਾਲੇ ਐਂਡਰਸਨ ਹੁਣ ਏ.ਟੀ.ਪੀ. ਫਾਈਨਲਸ ਦੇ ਅੰਤਿਮ ਚਾਰ 'ਚ ਪਹੁੰਚਣ ਵਾਲੇ ਦੱਖਣੀ ਅਫਰੀਕੀ ਖਿਡਾਰੀ ਬਣਨ ਦੇ ਕਰੀਬ ਪਹੁੰਚ ਗਏ ਹਨ।


author

Tarsem Singh

Content Editor

Related News