ਕੀਨੀਆ ਦਾ ਓਲੰਪਿਕ ਲਈ 60 ਲੱਖ ਡਾਲਰ ਦਾ ਬਜਟ

12/01/2019 11:02:27 AM

ਸਪੋਰਟਸ ਡੈਸਕ— ਕੀਨੀਆ ਦੀ ਰਾਸ਼ਟਰੀ ਓਲੰਪਿਕ ਕਮੇਟੀ ਨੇ ਸਾਲ 2020 ਵਿਚ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੇ ਓਲੰਪਿਕ ਖੇਡਾਂ ਲਈ 60 ਲੱਖ ਡਾਲਰ ਦਾ ਵੱਡਾ ਬਜਟ ਰੱਖਿਆ ਹੈ। ਕੀਨੀਆ ਨੇ ਨਾਲ ਹੀ 24 ਜੁਲਾਈ ਤੋਂ 9 ਅਗਸਤ ਤਕ ਆਯੋਜਿਤ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਤਕਰੀਬਨ 100 ਐਥਲੀਟਾਂ ਦੇ ਦਲ ਨੂੰ ਉਤਾਰਨ ਦਾ ਫੈਸਲਾ ਕੀਤਾ। ਕੀਨੀਆ ਨੇ ਇਸ ਤੋਂ ਪਿਛਲੀਆਂ 2016 ਰੀਓ ਓਲੰਪਿਕ ਖੇਡਾਂ ਲਈ ਆਪਣਾ 89 ਐਥਲੀਟਾਂ ਦਾ ਦਲ ਉਤਾਰਿਆ ਸੀ।

ਕੀਨੀਆ ਦੇ ਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਪਾਲ ਟੇਰਾਗਾਟ ਨੇ ਕਿਹਾ ਕਿ ਉਨ੍ਹਾਂ ਨੇ ਖੋਂ 'ਚ ਟ੍ਰੈਕ ਐਂਡ ਫੀਲਡ ਅਤੇ ਮੁੱਕੇਬਾਜ਼ੀ ਤੋਂ ਇਲਾਵਾ ਕਈ ਹੋਰ ਖੇਡਾਂ 'ਚ ਵੀ ਐਥਲੀਟਾਂ ਨੂੰ ਉਤਾਰਨ ਦਾ ਫੈਸਲਾ ਕੀਤਾ ਹੈ। ਅਜੇ ਤੱਕ ਕੀਨੀਆ ਦੇ 50 ਖਿਡਾਰੀਆਂ ਨੇ ਤੈਰਾਕੀ, ਐਥਲੇਟਿਕਸ, ਰਗਬੀ ਮਹਿਲਾ ਅਤੇ ਰਗਬੀ ਪੁਰਸ਼ ਖੇਡਾਂ ਲਈ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। ਟੇਰਾਗਾਟ ਨੇ ਕਿਹਾ, ''ਕੀਨੀਆ ਓਲੰਪਿਕ ਖੇਡਾਂ ਲਈ 6 ਲੱਖ ਡਾਲਰ ਦੀ ਰਾਸ਼ੀ ਤਿਆਰੀਆਂ 'ਚ ਖਰਚ ਕਰੇਗਾ ਜਦੋਂ ਕਿ ਢਾਈ ਲੱਖ ਡਾਲਰ ਦੀ ਵਰਤੋਂ ਕੁਆਲੀਫਿਕੇਸ਼ਨ ਲਈ ਕੀਤਾ ਜਾਵੇਗਾ।PunjabKesari

ਕੀਨੀਆ ਨੇ 2016 ਦੇ ਰੀਓ ਓਲੰਪਿਕ ਖੇਡਾਂ 'ਚ 6 ਸੋਨਾ, 6 ਚਾਂਦੀ ਅਤੇ ਇਕ ਕਾਂਸੀ ਸਹਿਤ ਕੁਲ 13 ਤਮਗੇ ਹਾਸਲ ਕੀਤੇ ਸਨ ਜੋ ਉਸਦੇ ਓਲੰਪਿਕ ਇਤਿਹਾਸ ਦਾ ਸਭ ਤੋਂ ਸਫਲ ਸਾਲ ਰਿਹਾ ਸੀ। ਉਸਨੂੰ ਇਹ ਸਾਰੇ ਤਮਗੇ ਟ੍ਰੈਕ ਐਂਡ ਫੀਲਡ ਵਰਗ 'ਚ ਹਾਸਲ ਹੋਏ ਸਨ ਜਿਸ 'ਚ ਉਸ ਦੇ ਸਟਾਰ ਐਥਲੀਟ ਰੂਡਿਸ਼ਾ ਨੇ 800 ਮੀਟਰ 'ਚ ਆਪਣੇ ਖਿਤਾਬ ਦਾ ਬਚਾਅ ਕੀਤਾ ਸੀ


Related News