ਪੁਰਸ਼ ਟਰੈਪ ਫਾਈਨਲ ''ਚ ਕੁਆਲੀਫਾਈ ਕਰਨ ''ਚ ਅਸਫਲ ਰਹੇ ਕੇਨਾਨ,ਪ੍ਰਿਥਵੀਰਾਜ
Wednesday, Mar 20, 2019 - 03:57 PM (IST)

ਮੈਕਸੀਕੋ ਭਾਰਤੀ ਨਿਸ਼ਾਨੇਬਾਜ ਕੇਨਾਨ ਚੇਨਈ ਤੇ ਪ੍ਰਿਥਵੀਰਾਜ ਟੋਂਡਾਈਮਨ ਨੇ ਸੰਭਾਵੀ 125 'ਚੋਂ 123 ਤੇ 121 ਅੰਕ ਜੁਟਾਏ ਪਰ ਸ਼ਾਟਗਨ ਵਿਸ਼ਵ ਕੱਪ ਦੇ ਪੁਰਸ਼ ਟਰੈਪ ਦੇ ਆਖਰੀ ਦੌਰ 'ਚ ਪੁੱਜਣ 'ਚ ਅਸਫਲ ਰਹੇ। ਆਸਟ੍ਰੇਲੀਆ ਦੇ ਜੇਮਸ ਵਿਲੇਟ ਨੇ ਸੋਨ ਤਗਮਾ ਆਪਣੇ ਨਾਂ ਕੀਤਾ। ਕੇਨਾਨ ਨੇ ਆਖੀਰ ਕੁਆਲੀਫਿਕੇਸ਼ਨ ਦੌਰ 'ਚ 24 ਅੰਕ ਜੁਟਾਏ ਜਿਸ ਦੇ ਨਾਲ ਉਹ ਛੇਵੇਂ ਤੇ ਆਖਰੀ ਕੁਆਲੀਫਿਕੇਸ਼ਨ ਸਥਾਨ ਲਈ ਛੇ ਖਿਡਾਰੀਆਂ ਦੇ ਸ਼ੂਟਆਫ 'ਚ ਪਹੁੰਚ ਗਏ। ਉਹ ਹਾਲਾਂਕਿ 10ਵੇਂ ਸਥਾਨ 'ਤੇ ਰਹਿ ਕੇ ਸ਼ੂਟਆਫ ਤੋਂ ਬਾਹਰ ਹੋਣ ਵਾਲੇ ਦੂਜੇ ਨਿਸ਼ਾਨੇਬਾਜ ਬਣੇ ਜਦ ਕਿ ਪ੍ਰਿਥਵੀਰਾਜ 'ਪਰਫੈਕਟ 25 ਦੇ ਤਿੰਨ ਰਾਊਂਡ ਦੇ ਬਾਵਜੂਦ 35ਵੇਂ ਸਥਾਨ 'ਤੇ ਰਹੇ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿਲੇਟ ਪਰਫੈਕਟ 125 ਅੰਕ ਨਾਲ 107 ਨਿਸ਼ਾਨੇਬਾਜ਼ਾਂ 'ਚ ਟਾਪ ਪੋਜੀਸ਼ਨ 'ਤੇ ਰਹੇ। ਟੋਕੀਓ 2020 ਓਲੰਪਿਕ ਲਈ ਇਸ ਲਈ ਦੋ ਕੋਟੇ ਹਾਲਾਂਕਿ ਮਿਸਰ ਦੇ ਰਜਤ ਪਦਕ ਵਿਜੇਤਾ ਜਹਰ ਅਹਿਮਦ ਤੇ ਕਾਂਸੇ ਪਦਕ ਜਿੱਤਣ ਵਾਲੇ ਚੀਨ ਦੇ ਯੁ ਹਾਈਚੇਂਗ ਦੇ ਨਾਂ ਰਹੇ।