IND vs NZ : ਕੇਨ ਵਿਲੀਅਮਸਨ ਵਨ-ਡੇ ਸੀਰੀਜ਼ ਦੇ ਪਹਿਲੇ 2 ਮੈਚਾਂ ਤੋਂ ਹੋਏ ਬਾਹਰ

Tuesday, Feb 04, 2020 - 11:58 AM (IST)

IND vs NZ : ਕੇਨ ਵਿਲੀਅਮਸਨ ਵਨ-ਡੇ ਸੀਰੀਜ਼ ਦੇ ਪਹਿਲੇ 2 ਮੈਚਾਂ ਤੋਂ ਹੋਏ ਬਾਹਰ

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਸੱਟ ਕਾਰਨ ਭਾਰਤ ਦੇ ਨਾਲ ਹੋਣ ਵਾਲੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਸ਼ੁਰੂਆਤੀ ਦੋ ਮੁਕਾਬਲਿਆਂ ਤੋਂ ਬਾਹਰ ਹੋ ਗਏ ਹਨ। ਮਾਰਕ ਚੈਪਮੈਨ ਨੇ ਕੇਨ ਦੀ ਜਗ੍ਹਾ ਲਈ ਹੈ। ਕੇਨ ਦੇ ਖੱਬੇ ਮੋਢੇ 'ਚ ਸੋਜ ਹੈ। ਭਾਰਤ ਨਾਲ ਹੋਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਤੀਜੇ ਮੁਕਾਬਲੇ ਦੇ ਦੌਰਾਨ ਫੀਲਡਿੰਗ ਕਰਦੇ ਹੋਏ ਕੇਨ ਨੂੰ ਸੱਟ ਲੱਗੀ ਸੀ। ਇਸੇ ਕਾਰਨ ਉਹ ਆਖ਼ਰੀ ਦੋ ਮੈਚਾਂ 'ਚ ਨਹੀਂ ਖੇਡ ਸਕੇ ਸਨ।

ਕੇਨ ਦੀ ਸੱਟ ਨੂੰ ਲੈ ਕੇ ਕੀਵੀ ਟੀਮ ਦੇ ਫਿਜ਼ੀਓ ਵਿਜੇ ਵੱਲਭ ਨੇ ਕਿਹਾ ਕਿ ਕੇਨ ਦੀ ਸੱਟ 'ਤੇ ਨਜ਼ਰ ਰੱਖੀ ਹੋਈ ਹੈ ਅਤੇ ਉਨ੍ਹਾਂ ਦੀ ਵਾਪਸੀ ਦੀ ਸੰਭਾਵਨਾ ਬਣਾਈ ਜਾ ਰਹੀ ਹੈ। ਇਸ ਵਿਚਾਲੇ ਕੀਵੀ ਚੋਣ ਕਮੇਟੀ ਦੇ ਮੈਂਬਰ ਗੇਵਿਨ ਲਾਰਸਨ ਨੇ ਕਿਹਾ ਹੈ ਕਿ ਕੇਨ ਦੀ ਜਗ੍ਹਾ ਆਕਲੈਂਡ ਅਸੇਸ ਦੇ ਖੱਬੇ ਹੱਥ ਦੇ ਬੱਲੇਬਾਜ਼ ਚੈਪਮੈਨ ਨੂੰ ਮੰਗਲਵਾਰ ਨੂੰ ਹੈਮਿਲਟਨ 'ਚ ਟੀਮ ਨਾਲ ਜੁੜਨ ਲਈ ਕਿਹਾ ਗਿਆ ਹੈ। ਵਿਲੀਅਮਸਨ ਦੀ ਜਗ੍ਹਾ ਟਾਮ ਲੈਥਮ ਵਨ-ਡੇ ਟੀਮ 'ਚ ਕਪਤਾਨੀ ਕਰਨਗੇ। ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਬੁੱਧਵਾਰ ਨੂੰ ਹੈਮਿਲਟਨ 'ਚ ਸ਼ੁਰੂ ਹੋ ਰਹੀ ਹੈ।


author

Tarsem Singh

Content Editor

Related News