ਭਾਰਤ ਖਿਲਾਫ ਕੀਮੋ ਪਾਲ ਪਹਿਲੇ ਟੈਸਟ ''ਚੋਂ ਬਾਹਰ, ਕਮਿੰਸ ਟੀਮ ''ਚ ਸ਼ਾਮਲ

08/22/2019 3:53:07 PM

ਨਾਰਥ ਸਾਊਂਡ— ਹਰਫਨਮੌਲਾ ਕੀਮੋ ਪਾਲ ਨੂੰ ਗਿੱਟੇ ਦੀ ਸੱਟ ਕਾਰਨ ਭਾਰਤ ਖਿਲਾਫ ਪਹਿਲੇ ਟੈਸਟ 'ਚੋਂ ਬਾਹਰ ਹੋਣਾ ਪਿਆ ਜਿਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਮਿਗੁਲ ਕਮਿੰਸ ਨੂੰ ਵੈਸਟਇੰਡੀਜ਼ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਪਾਲ ਦੇ ਖੱਬੇ ਗਿੱਟੇ 'ਚ ਸੱਟ ਲੱਗੀ ਸੀ। ਉਹ ਰਿਹੈਬਲੀਟੇਸ਼ਨ ਲਈ ਐਂਟੀਗਾ 'ਚ ਰਹਿਣਗੇ। 
PunjabKesari
ਵੈਸਟਇੰਡੀਜ਼ ਟੀਮ ਦੇ ਅੰਤਰਿਮ ਕੋਚ ਫਲਾਇਡ ਰੀਫਰ ਨੇ ਇਕ ਬਿਆਨ 'ਚ ਕਿਹਾ, ''ਕੀਮੋ ਇਸ ਮੈਚ 'ਚੋਂ ਬਾਹਰ ਹੋ ਗਏ ਹਨ। ਮਿਗੁਲ ਹਾਲਾਂਕਿ ਕਾਫੀ ਸ਼ਾਨਦਾਰ ਗੇਂਦਬਾਜ਼ ਹਨ ਅਤੇ ਉਨ੍ਹਾਂ ਕੋਲ ਤਜਰਬਾ ਵੀ ਹੈ। ਕਮਿੰਸ ਨੇ ਭਾਰਤ ਖਿਲਾਫ ਤਿੰਨ ਸਾਲ ਪਹਿਲਾਂ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਦੂਜੇ ਮੈਚ ਦੀ ਦੂਜੀ ਪਾਰੀ 'ਚ 48 ਦੌੜਾਂ ਦੇ ਕੇ 6 ਵਿਕਟ ਝਟਕੇ ਸਨ। ਪਹਿਲਾ ਟੈਸਟ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ ਜੋ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਆਗਾਜ਼ ਹੈ।


Tarsem Singh

Content Editor

Related News