ਵਿਸ਼ਵ ਚੈਂਪੀਅਨ ਨੂੰ ਹਰਾ ਕੇ ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਪਹੁੰਚੇ ਬਿਸ਼ਟ

Monday, Apr 22, 2019 - 03:53 PM (IST)

ਵਿਸ਼ਵ ਚੈਂਪੀਅਨ ਨੂੰ ਹਰਾ ਕੇ ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਪਹੁੰਚੇ ਬਿਸ਼ਟ

ਬੈਂਕਾਕ— ਕਵਿੰਦਰ ਸਿੰਘ ਬਿਸ਼ਟ (56 ਕਿਲੋ) ਨੇ ਮੌਜੂਦਾ ਵਿਸ਼ਵ ਚੈਂਪੀਅਨ ਕੈਰਾਟ ਯੇਰਾਲਿਯੇਵ ਨੂੰ ਹਰਾ ਕੇ ਏਸ਼ੀਆਈ ਚੈਂਪੀਅਨਸ਼ਿਪ 'ਚ ਪਹਿਲਾ ਤਮਗਾ ਪੱਕਾ ਕਰ ਲਿਆ ਜਦਕਿ ਸੋਨੀਆ ਚਾਹਲ (57 ਕਿਲੋ) ਵੀ ਆਖ਼ਰੀ ਚਾਰ 'ਚ ਪਹੁੰਚ ਗਈ। ਬਿਸ਼ਟ ਨੇ ਵੰਡੇ ਹੋਏ ਫੈਸਲੇ 'ਚ ਕਜ਼ਾਖਸਤਾਨ ਦੇ ਯੇਰਾਲਿਯੇਵ ਨੂੰ ਹਰਾਇਆ। 
PunjabKesari
ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜੇਤੂ ਸੋਨੀਆ (57 ਕਿਲੋ) ਨੇ ਕੋਰੀਆ ਦੀ ਜੋ ਸੋਨ ਨੂੰ ਹਰਾਇਆ। ਰਾਸ਼ਟਰੀ ਚੈਂਪੀਅਨ ਦੀਪਕ ਸਿੰਘ (49 ਕਿਲੋ) ਨੇ ਵੀ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਿਨ੍ਹਾਂ ਨੂੰ ਅਫਗਾਨਿਸਤਾਨ ਦੇ ਰਾਸ਼ਿਮ ਰਹਿਮਾਨੀ ਨੇ ਵਾਕਓਵਰ ਦਿੱਤਾ। ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋ) ਨੂੰ ਵਿਸ਼ਵ ਚੈਂਪੀਅਨ ਤਾਈਵਾਨ ਦੇ ਚੇਨ ਨਿਏਨ ਚਿਨ ਨੇ ਹਰਾਇਆ। ਬਿਸ਼ਟ ਨੇ ਹਾਲ ਹੀ 'ਚ ਫਿਨਲੈਂਡ 'ਚ ਜੀ.ਬੀ. ਟੂਰਨਾਮੈਂਟ 'ਚ ਸੋਨ ਤਮਗਾ ਜਿੱਤਿਆ ਸੀ।


author

Tarsem Singh

Content Editor

Related News