ਕਵਿੰਦਰ ਦੀ ਵਿਸ਼ਵ ਮੁੱਕੇਬਾਜ਼ੀ ਵਿਚ ਸੰਘਰਸ਼ਪੂਰਨ ਜਿੱਤ
Monday, Sep 16, 2019 - 02:30 AM (IST)

ਨਵੀਂ ਦਿੱਲੀ— ਭਾਰਤ ਦੇ ਕਵਿੰਦਰ ਸਿੰਘ ਬਿਸ਼ਟ ਨੇ ਰੂਸ ਦੇ ਏਕਾਤੇਰਿਮਬਰਗ ਵਿਚ ਚੱਲ ਰਹੀ ਆਈਬਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦਿਆਂ ਐਤਵਾਰ ਨੂੰ 57 ਕਿ. ਗ੍ਰਾ. ਭਾਰ ਵਰਗ ਵਿਚ ਆਪਣਾ ਮੁਕਾਬਲਾ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਪੰਜਵੀਂ ਸੀਡ ਬਿਸ਼ਟ ਨੇ ਚੀਨ ਦੇ ਚੇਨ ਝਿਹਾਓ ਨੂੰ ਨੇੜਲੇ ਮੁਕਾਬਲੇ ਵਿਚ 3-2 ਨਾਲ ਹਰਾਇਆ। ਭਾਰਤ ਦਾ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਉਹ ਆਪਣੇ 7 ਮੁਕਾਬਲਿਆਂ ਵਿਚੋਂ 6 ਜਿੱਤ ਚੁੱਕਾ ਹੈ।