ਕੇਟੀ ਮੂਨ ਮੁੰਬਈ ਮੈਰਾਥਨ ਦੀ ਹੋਵੇਗੀ ਅੰਬੈਸਡਰ
Wednesday, Dec 27, 2023 - 08:19 PM (IST)

ਮੁੰਬਈ, (ਭਾਸ਼ਾ)- ਪੋਲ ਵਾਲਟ ਵਿਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਟੋਕੀਓ ਓਲੰਪਿਕ ਦੀ ਸੋਨ ਤਗਮਾ ਜੇਤੂ ਕੇਟੀ ਮੂਨ ਨੂੰ ਐਤਵਾਰ ਨੂੰ ਇੱਥੇ ਹੋਣ ਵਾਲੀ ਟਾਟਾ ਮੁੰਬਈ ਮੈਰਾਥਨ ਦੀ ਪ੍ਰਤੀਯੋਗਿਤਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪਰਿਵਾਰ ਲਈ ਘਰ ਖਰੀਦਣਾ ਚਾਹੁੰਦੇ ਹਨ ਸ਼ੁਭਮ ਦੂਬੇ, ਰਾਜਸਥਾਨ ਰਾਇਲਸ ਨੇ 5.60 ਕਰੋੜ 'ਚ ਖਰੀਦਿਆ ਸੀ
ਮੁੰਬਈ ਮੈਰਾਥਨ ਨੂੰ ਵਿਸ਼ਵ ਅਥਲੈਟਿਕਸ ਵਿੱਚੋਂ ‘ਗੋਲਡ ਲੈਵਲ’ ਦੌੜ ਦਾ ਦਰਜਾ ਹਾਸਲ ਹੈ। ਅਮਰੀਕਾ ਦੀ ਸਟਾਰ ਅਥਲੀਟ ਮੂਨ ਨੇ 2022 ਵਿੱਚ ਯੂਜੀਨ ਅਤੇ 2023 ਵਿੱਚ ਬੁਡਾਪੇਸਟ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।