ਭਾਰਤੀ ਕ੍ਰਿਕਟਰ ਕਰੁਣ ਨਾਇਰ ਨੇ ਕੀਤੀ ਗਰਲਫ੍ਰੈਂਡ ਸਾਨਯਾ ਨਾਲ ਮੰਗਣੀ

Sunday, Jun 30, 2019 - 10:49 AM (IST)

ਭਾਰਤੀ ਕ੍ਰਿਕਟਰ ਕਰੁਣ ਨਾਇਰ ਨੇ ਕੀਤੀ ਗਰਲਫ੍ਰੈਂਡ ਸਾਨਯਾ ਨਾਲ ਮੰਗਣੀ

ਜਲੰਧਰ : ਟੀਮ ਇੰਡੀਆ ਦੇ ਇਕ ਹੋਰ ਕ੍ਰਿਕਟਰ ਨੇ ਵਿਆਹ ਦੇ ਬੰਧਨ 'ਚ ਬੱਝਣ ਲਈ ਕਦਮ ਚੁੱਕ ਲਿਆ ਹੈ। ਟੀਮ ਇੰਡੀਆ ਦਾ ਇਹ ਕ੍ਰਿਕਟਰ ਹੈ ਕਰੁਣ ਨਾਇਰ, ਜਿਹੜਾ ਟੈਸਟ ਕ੍ਰਿਕਟ 'ਚ ਤੀਹਰਾ ਸੈਂਕੜਾ ਵੀ ਲਾ ਚੁੱਕਾ ਹੈ। ਕਰੁਣ ਨਾਇਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਪੋਸਟ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਮੰਗਣੀ ਦੀ ਜਾਣਕਾਰੀ ਦਿੱਤੀ। ਕਰੁਣ ਨੇ ਉਕਤ ਤਸਵੀਰ 'ਤੇ ਕੈਪਸ਼ਨ ਦਿੱਤੀ ਹੈ, ''ਸ਼ੀ ਸੈੱਡ ਯੈੱਸ।''

PunjabKesariPunjabKesari

ਕਰੁਣ ਨੇ ਜਿਸ ਲੜਕੀ ਨਾਲ ਮੰਗਣੀ ਕੀਤੀ ਹੈ, ਉਸ ਦਾ ਨਾਂ ਸਾਨਯਾ ਟੰਕਰੀਵਾਲਾ ਦੱਸਿਆ ਜਾ ਰਿਹਾ ਹੈ। ਦੋਵੇਂ ਲੰਬੇ ਸਮੇਂ ਤੋਂ ਰਿਲੇਸ਼ਨ 'ਚ ਸਨ। ਅਜਿਹੀ ਹਾਲਤ 'ਚ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਲਈ ਆਖਿਰਕਾਰ ਦੋਵਾਂ ਨੇ ਮੰਗਣੀ ਕਰ ਲਈ।

PunjabKesari

ਸਾਨਯਾ ਦੇਖਣ ਵਿਚ ਕਿਸੇ ਮਾਡਲ ਤੋਂ ਘੱਟ ਨਹੀਂ ਲੱਗਦੀ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸਦੀਆਂ ਕਰੁਣ ਦੇ ਨਾਲ ਕਈ ਫੋਟੋਆਂ ਵੀ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਬਲੱਬਧ ਹਨ। ਕਰੁਣ ਜਦੋਂ ਕਿੰਗਜ਼ ਇਲੈਵਨ ਪੰਜਾਬ ਲਈ ਆਈ. ਪੀ. ਐੱਲ. ਖੇਡਦਾ ਸੀ, ਉਦੋਂ ਵੀ ਸਾਨਯਾ ਉਸ ਦਾ ਹੌਸਲਾ ਵਧਾਉਣ ਲਈ ਸਟੇਡੀਅਮ ਵਿਚ ਮੌਜੂਦ ਰਹਿੰਦੀ ਸੀ। ਸਾਨਯਾ ਮਹਿਲਾ ਕ੍ਰਿਕਟ ਦੀ ਵੀ ਕਾਫੀ ਵੱਡੀ ਫੈਨ ਹੈ। ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਫੀ ਤਸਵੀਰਾਂ ਅਜਿਹੀਆਂ ਵੀ ਹਨ, ਜਿਨ੍ਹਾਂ 'ਚ ਉਹ ਮਹਿਲਾ ਕ੍ਰਿਕਟਰਾਂ ਦਾ ਉਤਸ਼ਾਹ ਵਧਾਉਂਦੀ ਨਜ਼ਰ ਆਉਂਦੀ ਹੈ।

PunjabKesari

ਜ਼ਿਕਰਯੋਗ ਹੈ ਕਿ ਕਰੁਣ ਭਾਰਤ ਵਲੋਂ ਵਰਿੰਦਰ ਸਹਿਵਾਗ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਾਉਣ ਵਾਲਾ ਸਿਰਫ ਦੂਜਾ ਕ੍ਰਿਕਟਰ ਹੈ। ਕਰੁਣ ਨੇ 2016 ਵਿਚ ਇੰਗਲੈਂਡ ਵਿਰੁੱਧ ਆਪਣੇ ਡੈਬਿਊ ਮੈਚ ਵਿਚ ਹੀ ਤੀਹਰਾ ਸੈਂਕੜਾ ਲਾ ਦਿੱਤਾ ਸੀ।

PunjabKesari


Related News