ਚੈਂਪੀਅਨਸ ਗੋਲਫ ਟੂਰਨਾਮੈਂਟ ''ਚ ਹਿੱਸਾ ਲਵੇਗਾ ਕਪਿਲ ਦੇਵ

09/18/2019 9:40:12 PM

ਪੁਣੇ— ਮਹਾਨ ਕ੍ਰਿਕਟਰ ਕਪਿਲ ਦੇਵ ਸਮੇਤ ਸਟਾਰ ਸੀਨੀਅਰ ਗੋਲਫਰ ਵੀਰਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਗੋਲਫ ਟੂਰਨਾਮੈਂਟ ਵਿਚ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। 'ਏ. ਵੀ. ਟੀ. ਚੈਂਪੀਅਨਸ ਟੂਰ ਗੋਲਫ' ਭਾਰਤ ਵਿਚ ਇਕੋ-ਇਕ ਇਸ ਤਰ੍ਹਾਂ ਦਾ ਟੂਰ ਹੈ, ਜਿਸ ਵਿਚ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਗੋਲਫਰ ਹਿੱਸਾ ਲੈਂਦੇ ਹਨ।
1983 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਨੇ ਸੰਨਿਆਸ ਤੋਂ ਬਾਅਦ ਗੋਲਫ ਖੇਡਣੀ ਸ਼ੁਰੂ ਕਰ ਦਿੱਤੀ। ਸਾਲਾਨਾ 'ਏਵੀਟੀ ਚੈਂਪੀਅਨਸ ਟੂਰ ਗੋਲਫ' ਦੇ ਪਹਿਲੇ ਸੈਸ਼ਨ ਦਾ ਤੀਸਰਾ ਪੜਾਅ ਇਥੇ 19 ਅਤੇ 20 ਸਤੰਬਰ ਨੂੰ ਖੇਡਿਆ ਜਾਵੇਗਾ। ਪਹਿਲਾ ਪੜਾਅ ਮਾਰਚ ਵਿਚ ਦਿੱਲੀ ਐੱਨ. ਸੀ. ਆਰ. ਵਿਚ ਆਯੋਜਿਤ ਹੋਇਆ। ਇਸ ਤੋਂ ਬਾਅਦ ਜੂਨ ਵਿਚ ਬੈਂਗਲੁਰੂ 'ਚ ਦੂਸਰਾ ਪੜਾਅ ਖੇਡਿਆ ਗਿਆ। ਜਨਵਰੀ ਵਿਚ ਕੋਲਕਾਤਾ 'ਚ ਆਖਰੀ ਪੜਾਅ ਆਯੋਜਿਤ ਹੋਵੇਗਾ।


Gurdeep Singh

Content Editor

Related News