ਪ੍ਰਿਥਵੀ ਸ਼ਾਹ ਨੂੰ ਇੰਗਲੈਂਡ ਬੁਲਾਉਣ ਦੇ ਖ਼ਿਲਾਫ਼ ਨੇ ਕਪਿਲ ਦੇਵ, ਕਿਹਾ- ਅਜਿਹਾ ਹੋਇਆ ਤਾਂ ਖਿਡਾਰੀਆਂ ਦਾ ਹੋਵੇਗਾ ਅਪਮਾਨ

Sunday, Jul 04, 2021 - 03:32 PM (IST)

ਪ੍ਰਿਥਵੀ  ਸ਼ਾਹ ਨੂੰ ਇੰਗਲੈਂਡ ਬੁਲਾਉਣ ਦੇ ਖ਼ਿਲਾਫ਼ ਨੇ ਕਪਿਲ ਦੇਵ, ਕਿਹਾ- ਅਜਿਹਾ ਹੋਇਆ ਤਾਂ ਖਿਡਾਰੀਆਂ ਦਾ ਹੋਵੇਗਾ ਅਪਮਾਨ

ਨਵੀਂ ਦਿੱਲੀ— ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਟੀਮ ਇੰਡੀਆ ਦੇ ਬੱਲੇਬਾਜ਼ ਪੂਰੀ ਤਰ੍ਹਾਂ ਫ਼ਲਾਪ ਸਾਬਤ ਰਹੇ, ਜਿਸ ਵਜ੍ਹਾ ਕਰਕੇ ਭਾਰਤ ਪਹਿਲੀ ਟੈਸਟ ਚੈਂਪੀਅਨਸ਼ਿਪ ਹਾਰ ਗਿਆ। ਹੁਣ ਭਾਰਤੀ ਟੀਮ ਨੂੰ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਟੈਸਟ ਚੈਂਪੀਅਨਸ਼ਿਪ ਖੇਡਣੀ ਹੈ ਤੇ ਇਸ ਵਿਚਾਲੇ ਟੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਰਅਸਲ ਸ਼ੁਭਮਨ ਗਿੱਲ ਦਾ ਸੱਟ ਦਾ ਸ਼ਿਕਾਰ ਹਨ ਜਿਸ ਕਾਰਨ ਉਹ ਕੁਝ ਸਮੇਂ ਤਕ ਕ੍ਰਿਕਟ ਤੋਂ ਦੂਰ ਰਹਿਣਗੇ। ਅਜਿਹੇ ’ਚ ਟੀਮ ’ਚ ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ ਇਸ ’ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। 

ਇਹ ਵੀ ਪਡ਼੍ਹੋ : ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਮਿਤਾਲੀ ਰਾਜ ਨੇ ਖੇਡੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ

PunjabKesariਕੌਣ ਲਵੇਗਾ ਸ਼ੁਭਮਨ ਗਿੱਲ ਦੀ ਜਗ੍ਹਾ
ਸ਼ੁਭਮਨ ਗਿੱਲ ਦੀ ਜਗ੍ਹਾ ਮਯੰਕ ਅਗਰਵਾਲ ਜਾਂ ਕੇ. ਐੱਲ. ਰਾਹੁਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਜਦਕਿ ਅਭੀਮਨਿਊ ਈਸ਼ਵਰਨ ਸਟੈਂਡਬਾਈ ਸਲਾਮੀ ਬੱਲੇਬਾਜ਼ਾਂ ’ਚੋਂ ਇਕ ਹਨ। ਅਜਿਹੇ ’ਚ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਿਥਵੀ ਸ਼ਾਹ ਨੂੰ ਇੰਗਲੈਂਡ ਦੇ ਸਰੀਜ਼ੀ ਖੇਡਣ ਲਈ ਬੁਲਾਇਆ ਜਾ ਸਕਦਾ ਹੈ ਪਰ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਇਸ ਨੂੰ ਖਿਡਾਰੀਆਂ ਦਾ ਅਪਮਾਨ ਕਰਨਾ ਦਸ ਰਹੇ ਹਨ।

ਅਜਿਹਾ ਹੋਣ ’ਤੇ ਟੀਮ ਦੇ ਖਿਡਾਰੀਆਂ ਦੀ ਬੇਇੱਜ਼ਤੀ ਹੋਵੇਗੀ
ਇਸ ਵਿਚਾਲੇ ਕਪਿਲ ਦੇਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਿਥਵੀ ਸ਼ਾਹ ਨੂੰ ਇੰਗਲੈਂਡ ਬੁਲਾਉਣ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਸ ਦੀ ਕੋਈ ਲੋੜ ਹੈ। ਚੋਣਕਰਤਾਵਾਂ ਦੀ ਵੀ ਕੁਝ ਇੱਜ਼ਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਵੀ ਇਕ ਟੀਮ ਚੁਣੀ ਹੈ ਤੇ ਮੈਨੂੰ ਭਰੋਸਾ ਹੈ ਕਿ ਅਜਿਹਾ ਵਿਰਾਟ ਕੋਹਲੀ ਤੇ ਰਵੀ ਸ਼ਾਸਤਰੀ ਦੀ ਸਲਾਹ ਬਿਨਾ ਨਹੀਂ ਹੋਇਆ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਕੋਲ ਕੇ. ਐੱਲ. ਰਾਹੁਲ ਤੇ ਮਯੰਕ ਅਗਰਵਾਲ ਦੇ ਤੌਰ ’ਤੇ ਦੋ ਵੱਡੇ ਓਪਨਰ ਮੌਜੂਦ ਹਨ। ਕੀ ਤੁਹਾਨੂੰ ਵਾਕਈ ਤੀਜਾ ਆਪਸ਼ਨ ਚਾਹੀਦਾ ਹੈ। ਮੈਨੂੰ ਨਹੀਂ ਲਗਦਾ ਕਿ ਇਹ ਸਹੀ ਹੈ ਮੈਂ ਇਸ ਵਿਚਾਰ ਤੋਂ ਪ੍ਰਭਾਵਿਤ ਨਹੀਂ ਹਾਂ। ਉਨ੍ਹਾਂ ਨੇ ਜੋ ਟੀਮ ਦੀ ਚੋਣ ਕੀਤੀ ਹੈ ਉਸ ’ਚ ਪਹਿਲਾਂ ਹੀ ਓਪਨਰ ਮੌਜੂਦ ਹਨ। ਇਸ ਲਈ ਮੇਰੇ ਹਿਸਾਬ ਨਾਲ ਉਨ੍ਹਾਂ ਨੂੰ ਹੀ ਖੇਡਣ ਦਾ ਮੌਕਾ ਮਿਲਣਾ ਚਾਹੀਦਾ ਹੈ। ਜੇ ਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਟੀਮ ’ਚ ਮੌਜੂਦ ਖਿਡਾਰੀਆਂ ਦਾ ਅਪਮਾਨ ਹੋਵੇਗਾ।

ਇਹ ਵੀ ਪਡ਼੍ਹੋ : ਸ਼ਾਕਿਬ ਅਲ ਹਸਨ ਅਤੇ ਯੁਸੂਫ ਪਠਾਨ ਨੇ LPL -2 ਲਈ ਕਰਵਾਈ ਰਜਿਸਟ੍ਰੇਸ਼ਨ

PunjabKesariਪ੍ਰਿਥਵੀ ਨੇ ਕਦੋਂ ਖੇਡਿਆ ਆਖ਼ਰੀ ਟੈਸਟ?
ਪ੍ਰਿਥਵੀ ਸ਼ਾਹ ਨੇ ਆਖ਼ਰੀ ਟੈਸਟ ਦਸੰਬਰ 2020 ’ਚ ਐਡੀਲੇਡ ’ਚ ਖੇਡਿਆ ਸੀ ਜਿਸ ’ਚ ਵਿਰਾਟ ਕੋਹਲੀ ਦੀ ਟੀਮ ਮੇਜ਼ਬਾਨ ਆਸਟਰੇਲੀਆ ਦੇ ਖ਼ਿਲਾਫ਼ ਦੂਜੀ ਪਾਰੀ ’ਚ 36 ਦੌੜਾਂ ’ਤੇ ਆਲਆਊਟ ਹੋ ਗਈ ਸੀ। ਉਸ ਤੋਂ ਬਾਅਦ ਤੋਂ ਪ੍ਰਿਥਵੀ ਸ਼ਾਹ ਟੈਸਟ ਕ੍ਰਿਕਟ ’ਚ ਵਾਪਸੀ ਨਹੀਂ ਕਰ ਸਕੇ ਸਨ। ਹਾਲਾਂਕਿ ਉਹ ਸ਼੍ਰੀਲੰਕਾ ਟੂਰ ਵਾਲੀ ਟੀਮ ਇੰਡੀਆ ਦਾ ਹਿੱਸਾ ਜ਼ਰੂਰ ਬਣੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News