ਕਪਿਲ ਦੇਵ ਨੇ ਸਿਆਸੀ ਪਾਰਟੀ 'ਚ ਸ਼ਾਮਲ ਹੋਣ ਸਬੰਧੀ ਖ਼ਬਰਾਂ ਦਾ ਕੀਤਾ ਖੰਡਨ, ਕਹੀ ਇਹ ਗੱਲ

Sunday, May 22, 2022 - 05:56 PM (IST)

ਕਪਿਲ ਦੇਵ ਨੇ ਸਿਆਸੀ ਪਾਰਟੀ 'ਚ ਸ਼ਾਮਲ ਹੋਣ ਸਬੰਧੀ ਖ਼ਬਰਾਂ ਦਾ ਕੀਤਾ ਖੰਡਨ, ਕਹੀ ਇਹ ਗੱਲ

ਸਪੋਰਟਸ ਡੈਸਕ- ਪਿਛਲੇ ਕੁਝ ਸਮੇਂ ਤੋਂ ਮੀਡੀਆ 'ਚ ਖ਼ਬਰਾਂ ਆ ਰਹੀਆਂ ਸਨ ਕਿ ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਕਿਆਸ ਲਾਏ ਜਾ ਰਹੇ ਸਨ ਕਿ ਕਪਿਲ ਦੇਵ ਕੁਰੂਕਸ਼ੇਤਰ 'ਚ 29 ਮਈ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ 'ਚ ਪਾਰਟੀ ਜੁਆਇਨ ਕਰ ਸਕਦੇ ਸਨ। ਹੁਣ ਇਸ ਗੱਲ 'ਤੇ ਕਪਿਲ ਦੇਵ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਰੋਜ਼ 6 ਦੇਸੀ ਮੁਰਗੇ, 10 ਲੀਟਰ ਦੁੱਧ ਤੇ 100 ਰੋਟੀਆਂ ਖਾਂਦੇ ਸਨ ਗਾਮਾ ਪਹਿਲਵਾਨ, ਜਾਣੋ ਉਨ੍ਹਾਂ ਬਾਰੇ ਹੋਰ ਰੌਚਕ ਗੱਲਾਂ

PunjabKesariਕਪਿਲ ਦੇਵ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਕਿਸੇ ਵੀ ਸਿਆਸੀ ਪਾਰਟੀ 'ਚ ਸ਼ਾਮਲ ਹੋਣ ਦਾ ਖੰਡਨ ਕੀਤਾ ਹੈ। ਕਪਿਲ ਦੇਵ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ ਮੈਂ ਖ਼ੁਦ ਦੇ ਕਿਸੇ ਪਾਰਟੀ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਸੁਣੀਆਂ ਹਨ। ਇਹ ਸਹੀ ਨਹੀਂ ਹੈ। ਮੇਰਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਮੈਂ ਲੋਕਾਂ ਵਲੋਂ ਝੂਠੀਆਂ ਖ਼ਬਰਾਂ ਫੈਲਾਉਣ 'ਤੇ ਬਹੁਤ ਨਿਰਾਸ਼ ਹਾਂ। ਵਿਸ਼ਵਾਸ ਰੱਖੋ ਕਿ ਮੈਂ ਜਦੋਂ ਅਜਿਹਾ ਕੋਈ ਵੱਡਾ ਕਦਮ ਚੁੱਕਾਂਗਾ ਤਾਂ ਇਸ ਬਾਬਤ ਜਨਤਕ ਤੌਰ 'ਤੇ ਐਲਾਨ ਕਰਾਂਗਾ।    

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News