18 ਜੂਨ 1983: ਇਸੇ ਦਿਨ ਖੇਡੀ ਸੀ ਕਪਿਲ ਦੇਵ ਨੇ ਇਹ ਯਾਦਗਾਰ ਪਾਰੀ

06/18/2018 3:22:15 PM

ਨਵੀਂ ਦਿੱਲੀ— 18ਜੂਨ 1983 ਕ੍ਰਿਕਟ ਇਤਿਹਾਸ ਦਾ ਇਕ ਯਾਦਗਾਰ ਦਿਨ। ਵਰਲਡ ਕੱਪ ਦਾ ਅਹਿਮ ਮੁਕਾਬਲਾ। ਇੰਗਲੈਂਡ ਦਾ ਟ੍ਰੈਟਬ੍ਰਿਜ ਮੈਦਾਨ। ਉਸ ਦਿਨ 22 ਦੀ ਪੱਟੀ 'ਤੇ ਜੋ ਹੋਇਆ ਉਹ ਲਾਜਵਾਬ ਸੀ। ਉਸ ਪਲ ਨੂੰ ਦੋਬਾਰਾ ਨਹੀਂ ਦੁਹਰਾਇਆ ਜਾ ਸਕਦਾ। ਮੈਦਾਨ 'ਚ ਜੋ ਵੀ ਮੌਜੂਦ ਸੀ ਉਹ ਅੱਜ ਤੱਕ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹੋਣਗੇ। ਉਨ੍ਹਾਂ ਨੇ ਜੋ ਦੇਖਿਆ ਉਹ ਦੂਜਾ ਕੋਈ ਨਹੀਂ ਦੇਖ ਸਕਦਾ। ਰਿਕਾਰਡਿੰਗ 'ਤੇ ਵੀ ਨਹੀਂ। ਅਫਸੋਸ,ਉਸ ਦਿਨ ਬੀ.ਬੀ.ਸੀ. ਹੜਤਾਲ ਸੀ। ਮੈਦਾਨ 'ਤੇ ਕੋਈ ਕੈਮਰਾ ਨਹੀਂ ਸੀ ਜੋ ਉਨ੍ਹਾਂ ਪਲਾਂ ਨੂੰ ਰਿਕਾਰਡ ਕਰ ਸਕੇ ਅਤੇ ਉਹ ਪਾਰੀ ਸਿਰਫ ਸਕੋਰ ਬੁੱਕ 'ਚ ਦਰਜ ਹੋ ਕੇ ਰਹਿ ਗਈ।

ਆਪਣਾ ਪਹਿਲਾਂ ਵਰਲਡ ਕੱਪ ਖੇਡਣ ਉੱਤਰੀ ਜ਼ਿਮਬਾਵੋ ਨੇ ਭਾਰਤ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਸੀ। 9 ਦੌੜਾਂ 'ਤੇ ਚਾਰ ਬੱਲੇਬਾਜ਼ ਪਵੀਲੀਅਨ ਪਹੁੰਚ ਚੁੱਕੇ ਸਨ। ਉਦੋਂ ਮੈਦਾਨ 'ਤੇ ਉਤਰੇ ਕਪਤਾਨ ਕਪਿਲ ਦੇਵ ਨਿਖੰਜ। 17 ਦੇ ਸਕੋਰ 'ਤੇ ਭਾਰਤ ਜਾ ਪੰਜਵਾਂ ਵਿਕਟ ਡਿੱਗਿਆ। ਬੱਲੇਬਾਜ਼ੀ ਆਸਾਨ ਨਹੀਂ ਲੱਗ ਰਹੀ ਸੀ। ਪਰ ਕਪਿਲ ਤਾਂ ਜਿਵੇਂ ਕੁਝ ਹੋਰ ਹੀ ਸੋਚ ਕੇ ਆਏ ਸਨ। ਉਨ੍ਹਾਂ ਨੇ ਅਲੱਗ ਹੀ ਲੇਵਲ 'ਤੇ ਬੱਲੇਬਾਜ਼ੀ ਕੀਤੀ। ਉਨ੍ਹਾਂ ਦੀ ਬੱਲੇਬਾਜ਼ੀ 'ਚ ਇਕਸਾਰਤਾ . ਖੂਬਸੂਰਤੀ, ਹਮਲਾਵਰ, ਅਤੇ ਜਾਦੂ ਸੀ। ਕਪਿਲ ਦੀ ਪਾਰੀ ਦੇ ਦਮ 'ਤੇ ਭਾਰਤ ਨੇ 266/8 ਦਾ ਸਕੋਰ ਖੜਾ ਕੀਤਾ।

ਕਪਿਲ ਨੇ 175 ਦੌੜਾਂ ਦੀ ਜੋ ਪਾਰੀ ਖੇਡੀ ਉਹ ਭਾਰਤੀ ਵਨਡੇਅ ਇਤਿਹਾਸ 'ਚ ਪਹਿਲਾਂ ਕਦੀ ਨਹੀਂ ਖੇਡੀ ਗਈ ਸੀ। ਇਸ ਪਾਰੀ ਨੇ ਭਾਰਤ ਨੂੰ ਭਰੋਸਾ ਦਿੱਤਾ ਟੂਰਨਾਮੈਂਟ 'ਚ ਅੱਗੇ ਵਧਣ ਦਾ। ਕਪਿਲ ਨੂੰ ਆਪਣੀ ਪਾਰੀ ਦੇ ਦੌਰਾਨ ਸਇਦ ਕਿਰਮਾਨੀ ਦਾ ਬਹੁਤ ਸਾਥ ਮਿਲਿਆ। ਕਿਰਮਾਨੀ ਨੇ 24 ਦੌੜਾਂ ਬਣਾਈਆਂ। ਦੋਨਾਂ ਨੇ ਮਿਲ ਕੇ ਨੌਵੇਂ ਵਿਕਟ ਦੇ ਲਈ ਰਿਕਾਰਡ ਸਾਂਝੇਦਾਰੀ ਕੀਤੀ। ਕਪਿਲ 49ਵੇਂ ਓਵਰ 'ਚ ਆਪਣੀ ਸੈਂਚੁਰੀ 'ਤੇ ਪਹੁੰਚੇ। ਅਗਲੇ 11 ਓਵਰ 'ਚ ਕਪਿਲ ਨੇ 75 ਦੌੜਾਂ ਹੋਰ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੇ ਉਸ ਸਕੋਰ ਨੂੰ ਆਸਾਨੀ ਨਾਲ ਡਿਫੇਂਡ ਕਰ ਲਿਆ। ਮਦਨ ਲਾਲ ਨੇ 2 ਦੌੜਾਂ ਦੇ ਕੇ ਤਿੰਨ ਵਿਕਟ ਲਏ। ਰਵੀ ਸ਼ਾਸਤਰੀ ਦੇ ਇਲਾਵਾ, ਜਿਨ੍ਹਾਂ ਨੇ ਸਿਰਫ ਇਕ ਓਵਰ ਸੁੱਟਿਆ ਸੀ। ਸਭ ਨੇ ਵਿਕਟ ਲਏ। ਕਪਿਲ ਨੇ ਨੰਬਰ 11 ਜਾਨ ਟ੍ਰਾਇਸ ਨੂੰ ਆਊਟ ਕੀਤਾ।


Related News