ਧੋਨੀ ਦੇ ਖੇਡਣ ''ਤੇ ਕਪਿਲ ਦੇਵ ਨੇ ਦਿੱਤਾ ਵੱਡਾ ਬਿਆਨ

Thursday, Feb 27, 2020 - 10:49 PM (IST)

ਧੋਨੀ ਦੇ ਖੇਡਣ ''ਤੇ ਕਪਿਲ ਦੇਵ ਨੇ ਦਿੱਤਾ ਵੱਡਾ ਬਿਆਨ

ਨੋਇਡਾ— ਭਾਰਤ ਦੇ ਮਹਾਨ ਕ੍ਰਿਕਟਰ ਕਪਿਲ ਦੇਵ ਆਈ. ਪੀ. ਐੱਲ. 'ਚ ਮਹਿੰਦਰ ਸਿੰਘ ਧੋਨੀ ਦੀ ਵਾਪਸੀ ਨੂੰ ਲੈ ਕੇ ਉਤਸ਼ਾਹਿਤ ਨਹੀਂ ਹੈ ਤੇ ਉਸਦਾ ਕਹਿਣਾ ਹੈ ਕਿ ਇਹ ਲੀਗ ਭਵਿੱਖ ਦੇ ਸਿਤਾਰਿਆਂ ਦੇ ਲਈ ਹੈ ਇਸ ਲਈ ਭਾਰਤ ਵਲੋਂ ਟੀ-20 ਵਿਸ਼ਵ ਕੱਪ ਟੀਮ 'ਚ ਚੁਣੇ ਜਾਣ ਦੇ ਲਈ ਉਸ ਨੂੰ ਕੁਝ ਮੈਚ ਖੇਡਣੇ ਚਾਹੀਦੇ ਹਨ। ਧੋਨੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਵਾਪਸੀ ਦੇ ਲਈ 2 ਮਾਰਚ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ। ਪਿਛਲੇ ਸਾਲ ਵਨ ਡੇ ਵਿਸ਼ਵ ਕੱਪ 'ਚ ਖੇਡਣ ਤੋਂ ਬਾਅਦ ਉਸਦੇ ਕਰੀਅਰ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਹੈ। ਚੇਨਈ ਸੁਪਰ ਕਿੰਗਸ ਦੇ ਕਪਤਾਨ ਧੋਨੀ ਨੂੰ ਜਨਵਰੀ 'ਚ ਬੀ. ਸੀ. ਸੀ. ਆਈ. ਦੀ ਸਮਝੌਤੇ ਦੇ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਕਪਿਲ ਨੇ ਇੱਥੇ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਆਈ. ਪੀ. ਐੱਲ. ਧੋਨੀ ਹੀ ਨਹੀਂ ਖੇਡ ਰਿਹਾ। ਮੈਂ ਅਜਿਹਾ ਵਿਅਕਤੀ ਹਾਂ ਜੋ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦਾ ਹਾਂ। ਮੈਨੂੰ ਲੱਗਦਾ ਹੈ ਕਿ ਧੋਨੀ ਨੇ ਪਹਿਲਾਂ ਹੀ ਦੇਸ਼ ਦੇ ਲਈ ਇੰਨਾ ਕੁਝ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਸਦੇ ਪ੍ਰਸ਼ੰਸਕ ਦੇ ਤੌਰ 'ਤੇ, ਹਾਂ ਮੈਂ ਉਸ ਨੂੰ ਟੀ-20 ਵਿਸ਼ਵ ਕੱਪ 'ਚ ਖੇਡਦੇ ਹੋਏ ਦੇਖਣਾ ਚਾਹੁੰਦਾ ਹਾਂ ਪਰ ਬਤੌਰ ਕ੍ਰਿਕਟਰ ਮੈਨੂੰ ਲੱਗਦਾ ਹੈ ਕਿ ਇਹ ਸਭ ਪ੍ਰਬੰਧਨ 'ਤੇ ਨਿਰਭਰ ਕਰਦਾ ਹੈ। ਉਹ ਇਕ ਸਾਲ ਤੋਂ ਨਹੀਂ ਖੇਡਿਆ ਹੈ। ਉਸ ਨੂੰ ਟੀਮ 'ਚ ਆਉਣ ਦੇ ਲਈ ਜ਼ਿਆਦਾ ਮੈਚ ਖੇਡਣੇ ਚਾਹੀਦੇ ਹਨ। ਅਲੱਗ ਖਿਡਾਰੀਆਂ ਦੇ ਲਈ ਅਲੱਗ ਮਾਪਦੰਡ ਨਹੀਂ ਹੋਣਾ ਚਾਹੀਦਾ। ਕਪਿਲ ਨੇ ਕਿਹਾ ਉਹ ਆਪਣੇ ਕਰੀਅਰ ਦੇ ਆਖਰੀ ਪੜਾਅ ਵੱਲ ਹੈ।


author

Gurdeep Singh

Content Editor

Related News