ਸੋਸ਼ਲ ਮੀਡੀਆ ''ਤੇ ਉਡੀ ਕਪਿਲ ਦੇਵ ਦੀ ਮੌਤ ਦੀ ਖ਼ਬਰ, ਜਾਣੋ ਕੀ ਹੈ ਸੱਚਾਈ
Tuesday, Nov 03, 2020 - 02:35 PM (IST)
ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੂੰ ਪਿਛਲੇ ਦਿਨੀਂ ਦਿਲ ਦਾ ਦੌਰਾ ਪਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਕੀਤੀ ਗਈ। ਉਹ ਹੁਣ ਘਰ ਆ ਚੁੱਕੇ ਹਨ ਅਤੇ ਪਹਿਲਾਂ ਤੋਂ ਕਾਫ਼ੀ ਠੀਕ ਹਨ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਫੈਲ ਰਹੀਆਂ ਹਨ ਪਰ ਇਨ੍ਹਾਂ ਖ਼ਬਰਾਂ ਵਿਚ ਕੋਈ ਵੀ ਸੱਚਾਈ ਨਹੀਂ ਹੈ। ਕਪਿਲ ਦੇਵ ਨੇ ਹਾਲ ਹੀ ਵਿਚ ਇਕ ਵੀਡੀਓ ਵੀ ਜ਼ਾਰੀ ਕੀਤੀ ਹੈ, ਜੋ ਇਨ੍ਹਾਂ ਅਫਵਾਹਾਂ 'ਤੇ ਲਗਾਮ ਲਗਾਉਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਬੀ ਨੇ ਵੀ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਪੁਸ਼ਟੀ ਕੀਤੀ ਹੈ।
ਕਪਿਲ ਦੇਵ ਨੇ ਇਕ ਵੀਡੀਓ ਵਿਚ ਕਿਹਾ, 'ਮੈਂ ਕਪਿਲ ਦੇਵ ਬੋਲ ਰਿਹਾ ਹਾਂ। ਮੈਂ 11 ਨਵੰਬਰ ਨੂੰ ਬਾਰਕਲੇ ਪਰਿਵਾਰ ਨਾਲ ਆਪਣੀ ਕਹਾਣੀ ਸਾਂਝੀ ਕਰਾਂਗਾ, ਕੁੱਝ ਕ੍ਰਿਕਟ ਨਾਲ ਜੁੜੀਆਂ ਕਹਾਣੀਆਂ, ਕੁੱਝ ਯਾਦਾਂ। ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਇਸ ਲਈ ਤਿਆਰ ਹੋ ਜਾਓ ਸਵਾਲ-ਜਵਾਬ ਦੇ ਨਾਲ।'
ਇਹ ਵੀ ਪੜ੍ਹੋ: ਪਾਕਿ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ਼ ਦਾ ਦਾਅਵਾ, PM ਇਮਰਾਨ ਖਾਨ ਲੈਂਦੇ ਹਨ 'ਕੋਕੀਨ'
ਉਥੇ ਹੀ ਕਪਿਲ ਦੇ ਕਰੀਬੀ ਦੋਸਤ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਕਿਹਾ, 'ਉਨ੍ਹਾਂ ਦੇ ਸਾਥੀ (ਕਪਿਲ ਦੇਵ) ਦੀ ਸਿਹਤ ਨੂੰ ਲੈ ਕੇ ਅਫਵਾਹਾਂ ਉੱਡ ਰਹੀਆਂ ਹਨ, ਉਹ ਅਸੰਵੇਦਨਸ਼ੀਲ ਅਤੇ ਗੈਰ ਜਿੰਮੇਦਾਰਾਨਾ ਹੈ। ਸਾਡੇ ਦੋਸਤ, ਕਪਿਲ ਦੇਵ ਰਿਕਵਰੀ ਕਰ ਰਹੇ ਹਨ ਅਤੇ ਹਰ ਦਿਨ ਬਿਹਤਰ ਹੋ ਰਹੇ ਹਨ। ਅਜਿਹੇ ਸਮੇਂ ਵਿਚ ਜਿੱਥੇ ਪਰਿਵਾਰ ਉਨ੍ਹਾਂ ਦੇ ਹਸਪਤਾਲ ਵਿਚ ਭਰਤੀ ਹੋਣ ਕਾਰਣ ਤਣਾਅ ਵਿਚ ਹੈ, ਕ੍ਰਿਪਾ ਸਾਨੂੰ ਸੰਵੇਦਨਸ਼ੀਲ ਹੋਣ ਦਿਓ।'
ਧਿਆਨਦੇਣ ਯੋਗ ਹੈ ਕਿ ਕਪਿਲ ਦੇਵ ਨੂੰ ਛਾਤੀ ਵਿਚ ਦਰਦ ਦੇ ਬਾਅਦ ਦਿੱਲੀ ਦੇ ਫਾਰਟਿਸ ਐਸਕਾਰਟ ਹਾਰਟ ਇੰਸਟੀਚਿਊਟ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਤੁਰੰਤ ਕਪਿਲ ਦੇਵ ਦੀ ਐਂਜਿਓਪਲਾਸਟੀ ਕੀਤੀ ਗਈ ਸੀ। ਸਰਜਰੀ ਦੇ ਬਾਅਦ ਕਪਿਲ ਦੇਵ ਨੇ ਇਕ ਤਸਵੀਰ ਅਤੇ ਵੀਡੀਓ ਜ਼ਰੀਏ ਆਪਣੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੀ ਸਿਹਤਯਾਬੀ ਲਈ ਕੀਤੀਆਂ ਦੁਆਵਾਂ ਲਈ ਧੰਨਵਾਦ ਕੀਤਾ ਸੀ।
ਇਹ ਵੀ ਪੜ੍ਹੋ: ਮੈਚ ਦੇਖਣ ਪੁੱਜੀ ਅਨੁਸ਼ਕਾ ਨੇ ਫਲਾਂਟ ਕੀਤਾ 'ਬੇਬੀ ਬੰਪ', ਤਸਵੀਰਾਂ ਵਾਇਰਲ
ਭਾਰਤ ਨੂੰ ਪਹਿਲਾ ਵਰਲਡ ਕੱਪ ਜਿਤਾਉਣ ਵਾਲੇ ਕਪਿਲ ਦੇਵ ਨੇ 131 ਟੈਸਟ ਅਤੇ 225 ਵਨਡੇ ਖੇਡੇ ਹਨ। ਉਹ ਕ੍ਰਿਕਟ ਦੇ ਇਤਿਹਾਸ ਵਿਚ ਇੱਕਮਾਤਰ ਖਿਡਾਰੀ ਹਨ ਜਿਨ੍ਹਾਂ ਨੇ 400 ਤੋਂ ਜ਼ਿਆਦਾ (434) ਵਿਕਟਾਂ ਆਪਣੇ ਨਾਮ ਕਰਕੇ ਟੈਸਟ ਮੈਚਾਂ ਵਿਚ 5000 ਤੋਂ ਜ਼ਿਆਦਾ ਦੌੜਾਂ ਜੁਟਾਈਆਂ ਹਨ। ਉਹ 1999 ਅਤੇ 2000 ਵਿਚ ਭਾਰਤ ਦੇ ਰਾਸ਼ਟਰੀ ਕੋਚ ਵੀ ਰਹਿ ਚੁੱਕੇ ਹਨ। ਕਪਿਲ ਨੂੰ 2010 ਵਿਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ।