ਕਪਿਲ ਤੇ ਗਾਇਕਵਾੜ ਨੂੰ BCCI ਦੇ ਨੈਤਿਕ ਅਧਿਕਾਰੀ ਸਾਹਮਣੇ ਪੇਸ਼ ਹੋਣ ਦਾ ਨੋਟਿਸ

Tuesday, Dec 17, 2019 - 09:38 PM (IST)

ਕਪਿਲ ਤੇ ਗਾਇਕਵਾੜ ਨੂੰ BCCI ਦੇ ਨੈਤਿਕ ਅਧਿਕਾਰੀ ਸਾਹਮਣੇ ਪੇਸ਼ ਹੋਣ ਦਾ ਨੋਟਿਸ

ਨਵੀਂ ਦਿੱਲੀ- ਬੀ. ਸੀ. ਸੀ. ਆਈ. ਦੇ ਨੈਤਿਕ ਅਧਿਕਾਰੀ ਡੀ. ਕੇ. ਜੈਨ ਨੇ ਕਪਿਲ ਦੇਵ ਅਤੇ ਅੰਸ਼ੂਮਾਨ ਗਾਇਕਵਾੜ ਨੂੰ ਹਿੱਤਾਂ ਦੇ ਟਕਰਾਅ ਦੇ ਦੋਸ਼ ਵਿਚ ਮੁੰਬਈ ਵਿਚ ਉਸ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ। ਹਾਲਾਂਕਿ ਇਹ ਦੋਵੇਂ ਖਿਡਾਰੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਤੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਸੀ. ਏ. ਸੀ. ਵਿਚ ਕਪਿਲ ਅਤੇ ਗਾਇਕਵਾੜ ਤੋਂ ਇਲਾਵਾ ਮਹਿਲਾ ਟੀਮ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਸ਼ਾਮਲ ਸੀ, ਜਿਸ ਨੇ ਸਤੰਬਰ ਵਿਚ ਜੈਨ ਨਾਲ ਹਿੱਤਾਂ ਦੇ ਟਕਰਾਅ ਦਾ ਨੋਟਿਸ ਮਿਲਣ 'ਤੇ ਅਸਤੀਫਾ ਦੇ ਦਿੱਤਾ ਸੀ। ਇਹ ਨੋਟਿਸ ਮੱਧ ਪ੍ਰਦੇਸ਼ ਕ੍ਰਿਕਟ ਐਸੋਸ਼ੀਏਸ਼ਨ (ਐੱਮ. ਪੀ. ਸੀ. ਏ.) ਦੇ ਉਮਰ ਭਰ ਦੇ ਮੈਂਬਰ ਸੰਜੀਵ ਗੁਪਤਾ ਦੀ ਸ਼ਿਕਾਇਤ 'ਤੇ ਜਾਰੀ ਕੀਤਾ ਗਿਆ ਸੀ। ਸੀ. ਏ. ਸੀ. ਹੁਣ ਕੋਈ ਮੌਜੂਦ ਨਹੀਂ ਹੈ ਪਰ ਇਨ੍ਹਾਂ ਦੋਵਾਂ ਸਾਬਕਾ ਖਿਡਾਰੀਆਂ ਨੂੰ 27 ਤੇ 28 ਦਸੰਬਰ ਨੂੰ ਜੈਨ ਦੇ ਸਾਹਮਣੇ ਪੇਸ਼ ਹੋਣ ਦਾ ਨੋਟਿਸ ਮਿਲਿਆ ਹੈ।


author

Gurdeep Singh

Content Editor

Related News