ਮੁਹਿੰਮ ਨੂੰ ਪਟੜੀ 'ਤੇ ਲਿਆਉਣ 'ਚ ਮਦਦ ਕਰੇਗਾ ਬ੍ਰੇਕ : ਵਿਲੀਅਮਸਨ

Thursday, Jul 04, 2019 - 03:16 PM (IST)

ਮੁਹਿੰਮ ਨੂੰ ਪਟੜੀ 'ਤੇ ਲਿਆਉਣ 'ਚ ਮਦਦ ਕਰੇਗਾ ਬ੍ਰੇਕ : ਵਿਲੀਅਮਸਨ

ਚੇਸਟਰ ਲੀ ਸਟ੍ਰੀਟ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਉਮੀਦ ਹੈ ਕਿ ਹੁਣ ਮਿਲਣ ਵਾਲਾ ਬ੍ਰੇਕ ਉਨ੍ਹਾਂ ਦੀ ਟੀਮ ਦੇ ਵਰਲਡ ਕੱਪ 'ਚ ਲੜਖੜਾਉਂਦੀ ਮੁਹਿੰਮ ਨੂੰ ਪਟੜੀ 'ਤੇ ਲਿਆਉਣ 'ਚ ਮਦਦ ਕਰੇਗਾ। ਨਿਊਜ਼ੀਲੈਂਡ ਨੂੰ ਬੁੱਧਵਾਰ ਨੂੰ ਇੰਗਲੈਂਡ ਤੋਂ 119 ਦੌੜਾਂ ਦੀ ਕਰਾਰੀ ਹਾਰ ਮਿਲੀ। ਜੇਕਰ ਟੀਮ ਜਿੱਤ ਜਾਂਦੀ ਤਾਂ ਇੰਗਲੈਂਡ ਦੀ ਬਜਾਏ ਉਸ ਦਾ ਸੈਮੀਫਾਈਨਲ 'ਚ ਸਥਾਨ ਪੱਕਾ ਹੋ ਜਾਂਦਾ। ਹਾਲਾਂਕਿ ਵਿਲੀਅਮਸਨ ਦੀ ਟੀਮ ਲਈ ਦਿਲਾਸੇ ਵਾਲੀ ਗੱਲ ਇਹ ਹੈ ਕਿ ਉਸ ਦਾ ਰਨ ਰੇਟ ਪਾਕਿਸਤਾਨ ਨਾਲੋਂ ਕਿਤੇ ਜ਼ਿਆਦਾ ਚੰਗਾ ਹੈ ਜਿਸ ਕਰਕੇ ਉਸ ਦਾ ਸੈਮੀਫਾਈਨਲ 'ਚ ਸਥਾਨ ਲਗਭਗ ਪੱਕਾ ਹੈ। ਜੇਕਰ ਟੀਮ ਅੰਤਿਮ ਚਾਰ 'ਚ ਪਹੁੰਚ ਜਾਂਦੀ ਹੈ ਤਾਂ ਵਿਲੀਅਮਸਨ ਦੇ ਖਿਡਾਰੀ ਅਗਲੇ ਹਫਤੇ ਤਕ ਨਹੀਂ ਖੇਡਣਗੇ ਅਤੇ ਜ਼ੋਰ-ਸ਼ੋਰ ਨਾਲ ਵਾਪਸੀ ਕਰਨਗੇ।

PunjabKesari

ਵਿਲੀਅਮਸਨ ਨੇ ਕਿਹਾ, ''ਜੇਕਰ ਅਸੀਂ ਖੁਸ਼ਕਿਸਮਤ ਰਹਿੰਦੇ ਹਾਂ ਅਤੇ ਸੈਮੀਫਾਈਨਲ 'ਚ ਪਹੁੰਚ ਜਾਵਾਂਗੇ।'' ਉਨ੍ਹਾਂ ਕਿਹਾ, ''ਜੇਕਰ ਤੁਸੀਂ ਨਾਕਆਊਟ ਪੜਾਅ 'ਚ ਹੋ ਅਤੇ ਇਹ ਸੈਮੀਫਾਈਨਲ ਹੈ ਤਾਂ ਕੁਝ ਵੀ ਹੋ ਸਕਦਾ ਹੈ।'' ਉਨ੍ਹਾਂ ਕਿਹਾ, ''ਅਸੀਂ ਜਾਣਦੇ ਹਾਂ ਕਿ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਅਜੇ ਤਕ ਨਹੀਂ ਕੀਤਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ। ਇਸ 'ਚ ਕੋਈ ਸ਼ੱਕ ਨਹੀਂ ਹੈ।'' ਵਿਲੀਅਮਸਨ ਨੇ ਕਿਹਾ, ''ਸਾਡੇ ਲਈ ਸ਼ਾਇਦ ਇਹੋ ਮਹੱਤਵਪੂਰਨ ਹੋਵੇਗਾ ਕਿ ਅਸੀਂ ਦੋ ਦਿਨ ਖੇਡ ਤੋਂ ਦੂਰ ਰਹੀਏ। ਇਕ ਤਰ੍ਹਾਂ ਨਾਲ, ਇਹ ਬ੍ਰੇਕ ਸਾਡੇ ਲਈ ਚੰਗਾ ਹੋਵੇਗਾ।''


author

Tarsem Singh

Content Editor

Related News