ਕੇਨ ਵਿਲੀਅਮਸਨ ਵਰਲਡ ਰਿਕਾਰਡ ਤੋਂ 1 ਦੌੜ ਦੂਰ

Sunday, Jul 14, 2019 - 12:35 PM (IST)

ਕੇਨ ਵਿਲੀਅਮਸਨ ਵਰਲਡ ਰਿਕਾਰਡ ਤੋਂ 1 ਦੌੜ ਦੂਰ

ਸਪੋਰਟਸ ਡੈਸਕ—ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਐਤਵਾਰ ਨੂੰ ਇੰਗਲੈਂਡ ਖਿਲਾਫ ਆਈ ਸੀ ਸੀ ਵਰਲਡ ਕੱਪ ਫਾਈਨਲ 'ਚ 1 ਦੌੜ ਬਣਾਉਣ ਦੇ ਨਾਲ ਹੀ ਆਪਣੇ ਨਾਂ ਇਕ ਅਹਿਮ ਵਰਲਡ ਰਿਕਾਰਡ ਦਰਜ ਕਰ ਲਵੇਗਾ। ਆਪਣੀ ਕਪਤਾਨੀ ਵਿਚ ਨਿਊਜ਼ੀਲੈਂਡ ਨੂੰ ਉਤਰਾਅ-ਚੜਾਅ ਤੋਂ ਬਾਅਦ ਵਿਸ਼ਵ ਕੱਪ ਫਾਈਨਲ ਵਿਚ ਪਹੁੰਚਾਉਣ ਵਾਲੇ ਅਤੇ ਟੀਮ ਦੇ ਚੋਟੀ ਸਕੋਰਰ ਵਿਲੀਅਮਸਨ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕਪਤਾਨ ਤੋਂ ਸਿਰਫ 1 ਦੌੜ ਦੂਰ ਹੈ। ਵਿਲੀਅਮਸਨ ਫਾਈਨਲ ਵਿਚ ਇੰਗਲੈਂਡ ਖਿਲਾਫ 1 ਦੌੜ ਬਣਾਉਂਦੇ ਹੀ  ਇਕ ਵਿਸ਼ਵ ਕੱਪ ਸੈਸ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਕਪਤਾਨ ਬਣ ਜਾਵੇਗਾ।

PunjabKesari

ਫਿਲਹਾਲ ਕੀਵੀ ਖਿਡਾਰੀ ਦੇ ਨਾਂ ਮੌਜੂਦਾ ਵਿਸ਼ਵ ਕੱਪ ਵਿਚ 9 ਮੈਚਾਂ ਵਿਚ 91.33 ਦੀ ਔਸਤ ਨਾਲ ਕੁੱਲ 548 ਦੌੜਾਂ ਹਨ। ਉਹ ਸਾਬਕਾ ਸ਼੍ਰੀਲੰਕਾਈ ਕਪਤਾਨ ਮਹਿਲਾ ਜੈਵਰਧਨੇ ਦੇ ਇਕ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ਵਿਚ ਬਰਾਬਰੀ 'ਤੇ ਹੈ।

PunjabKesari


Related News