ਮੈਚ ਦੇ ਦੌਰਾਨ ਕੇਨ ਵਿਲੀਅਮਸਨ ਨੇ ਸ਼੍ਰੀਲੰਕਾਈ ਫੈਨਜ਼ ਨਾਲ ਮਨਾਇਆ ਜਨਮਦਿਨ
Friday, Aug 09, 2019 - 07:34 PM (IST)
ਸਪੋਰਟਸ ਡੈਸਕ : ਆਈ. ਸੀ. ਸੀ ਵਰਲਡ ਕੱਪ ਦੇ ਫਾਈਨਲ ਮੈਚ 'ਚ ਹਾਰਨੇ ਤੋਂ ਬਾਅਦ ਵੀ ਆਪਣੀ ਕਪਤਾਨੀ ਤੇ ਸੁਭਾਅ ਦੇ ਕਾਰਨ ਸਾਰਿਆਂ ਦਾ ਦਿਲ ਜਿੱਤਣ ਵਾਲੇ ਨਿਊਜੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਇਕ ਵਾਰ ਫਿਰ ਚਰਚਾ 'ਚ ਹਨ। ਕੱਲ (8 ਅਗਸਤ 1990) ਵਿਲੀਅਮਸਨ ਦਾ ਜਨਮਦਿਨ ਸੀ ਤੇ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਦੇ ਵਿਚਾਲੇ ਮੈਚ ਵੀ ਸੀ। ਇਸ ਦੌਰਾਨ ਮੈਚ ਦੇਖਣ ਆਏ ਸ਼੍ਰੀਲੰਕਾਈ ਫੈਂਸ ਕੇਕ ਲੈ ਕੇ ਪੁੱਜੇ ਤੇ ਜਦੋਂ ਉਨ੍ਹਾਂ ਨੇ ਵਿਲੀਅਮਸਨ ਨੂੰ ਕੇਕ ਕੱਟਣ ਲਈ ਅਵਾਜ ਲਗਾਈ ਤਾਂ ਉਨ੍ਹਾਂ ਨੇ ਵੀ ਮਨਾ ਨਹੀਂ ਕੀਤਾ।
ਇਸ ਪੂਰੀ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਹੋ ਰਹੀ ਹੈ ਜਿਸ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸ਼੍ਰੀਲੰਕਾਈ ਕ੍ਰਿਕੇਟ ਫੈਂਸ ਨੇ ਕੇਨ ਵਿਲੀਅਮਸਨ ਦਾ ਬਰਥ-ਡੇ ਮਨਾਇਆ।
