ਮਾਂ ਖੇਡ ਕਬੱਡੀ ਨੂੰ ਪਿਆ ਵੱਡਾ ਘਾਟਾ, ਸਟਾਰ ਰੇਡਰ Jesus Chavez ਦਾ ਹੋਇਆ ਦਿਹਾਂਤ

Thursday, Jul 06, 2023 - 02:06 PM (IST)

ਮਾਂ ਖੇਡ ਕਬੱਡੀ ਨੂੰ ਪਿਆ ਵੱਡਾ ਘਾਟਾ, ਸਟਾਰ ਰੇਡਰ Jesus Chavez ਦਾ ਹੋਇਆ ਦਿਹਾਂਤ

ਸਪੋਰਟਸ ਡੈਸਕ- ਕਬੱਡੀ ਜਗਤ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਇਹ ਹੈ ਕਿ ਕਬੱਡੀ ਦੇ ਸਟਾਰ ਰੇਡਰ Jesus Chavez ਦਾ ਦਿਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਖਿਡਾਰੀ ਦੇ ਦਿਹਾਂਤ ਦੀ ਖ਼ਬਰ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਖ਼ਬਰ ਕਬੱਡੀ ਜਗਤ ਲਈ ਬੇਹੱਦ ਮੰਗਭਾਗੀ ਹੈ। ਕਬੱਡੀ ਖਿਡਾਰੀਆਂ ਵਲੋਂ ਫੇਸਬੁੱਕ ਪੇਜ਼ 'ਤੇ ਲਗਾਤਾਰ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਨੂੰ ਲੈ ਕੇ ਅਜੇ ਤੱਕ ਕੋਈ ਵੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। 

PunjabKesari
ਦੱਸਣਯੋਗ ਹੈ ਕਿ Jesus ਜੈਰੋ ਚਾਵੇਜ਼ ਦਾ ਭਰਾ ਹੈ ਉਹ ਮੈਕਸੀਕੋ ਮੂਲ ਦਾ ਕਬੱਡੀ ਖਿਡਾਰੀ ਹੈ। ਦੋਵੇਂ ਭਰਾ ਕਬੱਡੀ ਖੇਡਦੇ ਹਨ। Jesus Chavez  ਕਬੱਡੀ ਦਾ ਆਲਰਾਊਂਡਰ ਖਿਡਾਰੀ ਹੈ। Jesus Chavez  ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਮ ਦੇਖਣ ਨੂੰ ਮਿਲਦੀਆਂ ਹਨ। 

PunjabKesari
Jesus Chavez  ਦਾ ਦਿਹਾਂਤ ਕਿਨ੍ਹਾਂ ਕਾਰਨਾਂ ਕਰਕੇ ਹੋਇਆ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News