ਕਬੱਡੀ ਖਿਡਾਰੀ ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਸਪਲਾਈ ਕੀਤੇ ਸਨ ਹਥਿਆਰ

06/25/2022 10:41:49 AM

ਲੁਧਿਆਣਾ (ਰਾਜ)- ਕੁਝ ਦਿਨ ਪਹਿਲਾਂ ਸੀ. ਆਈ. ਏ.-2 ਦੀ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਬਲਦੇਵ ਚੌਧਰੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਉਸ ਨੂੰ ਹਥਿਆਰ ਪਟਿਆਲਾ ਦੇ ਜਸਕਰਨ ਸਿੰਘ ਉਰਫ ਕਰਨ ਨੇ ਦਿੱਤੇ ਸਨ, ਜੋ ਕਿ ਕਬੱਡੀ ਖਿਡਾਰੀ ਹੈ ਅਤੇ ਵਿਦੇਸ਼ ’ਚ ਬੈਠੇ ਗੋਲਡੀ ਬਰਾੜ ਦੇ ਕਹਿਣ ’ਤੇ ਉਸ ਨੇ ਹਥਿਆਰ ਸਪਲਾਈ ਕੀਤੇ ਸਨ।

ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ: ਭਾਰਤ 'ਚ ਕੋਰੋਨਾ ਵੈਕਸੀਨ ਕਾਰਨ ਬਚੀਆਂ 42 ਲੱਖ ਜਾਨਾਂ, WHO ਨੇ ਕੀਤਾ ਸੀ ਇਹ ਦਾਅਵਾ

ਮੁਲਜ਼ਮ ਜਸਕਰਨ ਸਿੰਘ ਉਰਫ ਕਰਨ ਖਿਲਾਫ ਪਹਿਲਾਂ ਤੋਂ ਥਾਣਾ ਫੋਕਲ ਪੁਆਇੰਟ ’ਚ ਲੁੱਟ ਦੀ ਯੋਜਨਾ ਬਣਾਉਣ ਦਾ ਕੇਸ ਦਰਜ ਹੈ। ਉਸੇ ਕੇਸ ’ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਪੁਲਸ ਪੁੱਛਗਿੱਛ ਕਰ ਰਹੀ ਹੈ। ਇੰਚਾਰਜ ਇੰਸ. ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਬਲਦੇਵ ਸਿੰਘ ਉਰਫ ਬੱਲੂ ਪੁਲਸ ਰਿਮਾਂਡ ’ਤੇ ਚੱਲ ਰਿਹਾ ਸੀ। ਉਸ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਸ ਨੂੰ ਜਸਕਰਨ ਸਿੰਘ ਨੇ ਹਥਿਆਰ ਦਿੱਤੇ ਸਨ, ਜੋ ਕਿ ਗੋਲਡੀ ਬਰਾੜ ਦੇ ਕਹਿਣ ’ਤੇ ਸਪਲਾਈ ਕੀਤੇ ਗਏ ਸਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਕਬੱਡੀ ਦਾ ਚੰਗਾ ਖਿਡਾਰੀ ਹੈ। ਇਸ ਲਈ ਉਸ ਦਾ ਕੋਈ ਅਪਰਾਧਕ ਰਿਕਾਰਡ ਵੀ ਨਹੀਂ ਹੈ। ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜਸਕਰਨ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਦੇ ਸੰਪਰਕ ’ਚ ਆਇਆ ਅਤੇ ਉਹ ਖੁਦ ਹਥਿਆਰ ਕਿੱਥੋਂ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਗਲੋਬਲ ਐਮਰਜੈਂਸੀ ਐਲਾਨੇ ਜਾਣ 'ਤੇ ਵਿਚਾਰ, WHO ਨੇ ਸੱਦੀ ਹੰਗਾਮੀ ਮੀਟਿੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News