ਦੁਖ਼ਦ ਖ਼ਬਰ : ਖੇਡਦੇ-ਖੇਡਦੇ ਕਬੱਡੀ ਖਿਡਾਰੀ ਦੀ ਮੌਤ, ਵੇਖੋ ਵੀਡੀਓ
Friday, Jan 22, 2021 - 02:04 PM (IST)
ਧਮਤਰੀ (ਭਾਸ਼ਾ) : ਛੱਤੀਸਗੜ੍ਹ ਵਿਚ ਧਮਤਰੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਕਬੱਡੀ ਦਾ ਮੈਚ ਖੇਡਦੇ ਹੋਏ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਵਤਨ ਪਰਤਣ ’ਤੇ ਹਵਾਈਅੱਡੇ ਤੋਂ ਸਿੱਧਾ ਆਪਣੇ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਪਹੁੰਚਿਆ ਸਿਰਾਜ
ਇਕ ਅਧਿਕਾਰੀ ਨੇ ਦੱਸਿਆ ਕਿ ਕੁਰੂਦ ਵਿਕਾਸ ਬਲਾਕ ਦੇ ਗੋਜੀ ਪਿੰਡ ਵਿਚ ਇਹ ਘਟਨਾ ਵਾਪਰੀ, ਜਿੱਥੇ ਬੁੱਧਵਾਰ ਨੂੰ ਕਬੱਡੀ ਦੀ ਚੈਂਪੀਅਨਸ਼ਿਪ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਕੋਕੜੀ ਪਿੰਡ ਨਿਵਾਸੀ ਨਰਿੰਦਰ ਸਾਹੂ ਆਪਣੇ ਪਿੰਡ ਦੀ ਟੀਮ ਨਾਲ ਮੈਚ ਖੇਡਣ ਗਿਆ ਸੀ। ਕੋਕੜੀ ਅਤੇ ਪਟੇਵਾ ਪਿੰਡਾਂ ਦੀਆਂ ਟੀਮਾਂ ਵਿਚਾਲੇ ਮੈਚ ਦੌਰਾਨ ਸਾਹੂ ਅਚਾਨਕ ਸਿਰ ਦੇ ਭਾਰ ਡਿੱਗ ਗਿਆ। ਇਸ ਤੋਂ ਬਾਅਦ ਵਿਰੋਧੀ ਟੀਮ ਨੇ ਉਸ ਨੂੰ ਫੜ ਲਿਆ ਪਰ ਉਹ ਉਠ ਨਹੀਂ ਸਕਿਆ।
ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਰਾਮ ਮੰਦਰ ਨਿਰਮਾਣ ਲਈ ਦਿੱਤਾ 1 ਕਰੋੜ ਰੁਪਏ ਦਾ ਦਾਨ
नरेंद्र साहू (20) ने कब्बड्डी खेलते हुए अपनी जान गंवा दी। जगह - गाँव गोजी , ज़िला धमतरी। पुलिस का कहना कि मर्ग क़ायम कर के जांच हो रही है।
— Ritesh Mishra (@riteshmishraht) January 21, 2021
दुःखद है
और नमन है इस खिलाड़ी को
(वीडियो : सोशल मीडिया से मिला है ) pic.twitter.com/IySLyktc4m
ਅਧਿਕਾਰੀ ਨੇ ਦੱਸਿਆ ਕਿ ਸਾਹੂ ਨੂੰ ਤੁਰੰਤ ਕੁਰੂਦ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਸਬੰਧ ਵਿਚ ਹਾਦਸਾਗ੍ਰਸਤ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ। ਕੁਰੁਦ ਦੇ ਬਲਾਕ ਮੈਡੀਕਲ ਅਧਿਕਾਰੀ ਡਾ. ਉਮਾਸ਼ੰਕਰ ਨਵਰਤਨ ਨੇ ਕਿਹਾ, ‘ਪਹਿਲੀ ਨਜ਼ਰ ਤੋਂ ਅਜਿਹਾ ਲੱਗਦਾ ਹੈ ਕਿ ਖਿਡਾਰੀ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ ਹੋਈ ਹੈ। ਪੋਸਟਮਾਰਟਮ ਦੇ ਬਾਅਦ ਹੀ ਮੌਤ ਦਾ ਅਸਲ ਕਾਰਣ ਪਤਾ ਲੱਗੇਗਾ।’ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸਾਹੂ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਅਤੇ ਖਿਡਾੀਆਂ ਨੂੰ ਮੈਚਾਂ ਦੌਰਾਨ ਸੁਰੱਖਿਆ ਵਰਤਣ ਨੂੰ ਵੀ ਕਿਹਾ।
ਇਹ ਵੀ ਪੜ੍ਹੋ: ਪਿੰਡ ਪਰਤੇ ਨਟਰਾਜਨ ਦਾ ਹੋਇਆ ਸ਼ਾਨਦਾਰ ਸਵਾਗਤ, ਰੱਥ ’ਤੇ ਨਿਕਲੀ ਸਵਾਰੀ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।