ਕਬੱਡੀ ਮੈਚ ਦੌਰਾਨ ਖਿਡਾਰੀ ਦੀ ਰੀੜ੍ਹ ਦੀ ਹੱਡੀ ਟੁੱਟੀ, ਹਾਲਤ ਗੰਭੀਰ

Sunday, Aug 25, 2019 - 05:24 PM (IST)

ਕਬੱਡੀ ਮੈਚ ਦੌਰਾਨ ਖਿਡਾਰੀ ਦੀ ਰੀੜ੍ਹ ਦੀ ਹੱਡੀ ਟੁੱਟੀ, ਹਾਲਤ ਗੰਭੀਰ

ਸਪੋਰਟਸ ਡੈਸਕ— ਹਰਿਆਣਾ ਦੇ ਫਰੀਦਾਬਾਦ ਦੇ ਪਿੰਡ ਅਟਾਲੀ 'ਚ ਹਰਿਆਣਾ ਸਰਕਲ ਕਬੱਡੀ ਪ੍ਰਤੀਯੋਗਿਤਾ 'ਚ ਮੈਚ ਦੇ ਦੌਰਾਨ ਇਕ ਖਿਡਾਰੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਸ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਟ੍ਰਾਮਾ ਸੈਂਟਰ ਦਿੱਲੀ 'ਚ ਦਾਖਲ ਕਰਾਇਆ ਗਿਆ ਹੈ। ਜ਼ਖਮੀ ਖਿਡਾਰੀ 22 ਸਾਲਾ ਅੰਕਿਤ ਨਾਗਰ ਫਰੀਦਾਬਾਦ ਬਲਾਕ ਦੇ ਪਿੰਡ ਸਿੜਾਕ ਦਾ ਵਸਨੀਕ ਹੈ। 

ਸਾਥੀ ਖਿਡਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਪਿੰਡ ਭੂਪਗੜ੍ਹ ਦੀ ਟੀਮ ਨਾਲ ਮੈਚ ਚਲ ਰਿਹਾ ਸੀ। ਪਿੰਡ ਭੂਪਗੜ੍ਹ ਦੀ ਟੀਮ ਦਾ ਖਿਡਾਰੀ ਆਖਰੀ ਰੇਡ ਦੇਣ ਆਇਆ ਸੀ। ਇਸ ਦੌਰਾਨ ਅੰਕਿਤ ਨੂੰ ਸੱਟ ਲੱਗ ਗਈ, ਉਸ ਦੀ ਪਕੜ ਢਿੱਲੀ ਪੈ ਗਈ ਅਤੇ ਉਹ ਬੇਹੋਸ਼ ਹੋ ਗਿਆ। ਇਹ ਦੇਖ ਪਿੰਡ ਅਟਾਲੀ ਵਸਨੀਕ ਰਵਿੰਦਰ ਆਪਣੀ ਕਾਰਨ 'ਚ ਉਸ ਨੂੰ ਫਰੀਦਾਬਾਦ ਦੇ ਇਕ ਨਿੱਜੀ ਹਸਪਤਾਲ ਲੈ ਕੇ ਪਹੁੰਚਿਆ। ਜਿੱਥੇ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਇਸ ਨੂੰ ਦਿੱਲੀ ਟ੍ਰਾਮਾ ਸੈਂਟਰ ਦੇ ਲਈ ਰੈਫਰ ਕਰ ਦਿੱਤਾ। ਟ੍ਰਾਮਾ ਸੈਂਟਰ 'ਚ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


author

Tarsem Singh

Content Editor

Related News