ਕਬੱਡੀ ''ਚ ਚੈਂਪੀਅਨ ਬਣਿਆ ਨਰਵਾਨਾ

Thursday, Aug 01, 2019 - 12:58 PM (IST)

ਕਬੱਡੀ ''ਚ ਚੈਂਪੀਅਨ ਬਣਿਆ ਨਰਵਾਨਾ

ਸਪੋਰਟਸ ਡੈਸਕ— ਕਬੱਡੀ ਭਾਰਤ ਦੀ ਇਕ ਪੁਰਾਤਨ ਅਤੇ ਬੇਹੱਦ ਪ੍ਰਸਿੱਧ ਖੇਡ ਹੈ। ਕਬੱਡੀ ਅੱਜ ਦੇਸ਼ ਦੇ ਨਾਲ-ਨਾਲ ਪੂਰੇ ਵਿਸ਼ਵ 'ਚ ਆਪਣਾ ਖਾਸ ਸਥਾਨ ਰਖਦੀ ਹੈ। ਇਸ ਦੇ ਕਈ ਟੂਰਨਾਮੈਂਟ ਅਕਸਰ ਦੇਸ਼ ਅਤੇ ਵਿਦੇਸ਼ਾਂ 'ਚ ਹੁੰਦੇ ਰਹਿੰਦੇ ਹਨ। ਇਸੇ ਲੜੀ 'ਚ ਜ਼ਿਲਾ ਪੱਧਰੀ ਸਕੂਲੀ ਕੱਬਡੀ ਪ੍ਰਤੀਯੋਗਿਤਾ ਦੇ ਤੀਜੇ ਦਿਨ ਲੜਕਿਆਂ ਦੀ ਅੰਡਰ-14 ਕਬੱਡੀ, ਬਾਕਸਿੰਗ, ਬੇਸ ਬਾਲ, ਸਾਫਟਬਾਲ, ਖੋ-ਖੋ ਖੇਡ ਪ੍ਰਤੀਯੋਗਿਤਾ ਕਰਵਾਈਆਂ ਗਈਆਂ। ਅੰਡਰ-14 ਕਬੱਡੀ 'ਚ ਉਚਾਨਾ ਨੇ ਪਿੱਲੂਖੇੜਾ ਨੂੰ 34-10 ਨਾਲ, ਨਰਵਾਲਾ ਨੇ ਸਫੀਦੋ ਨੂੰ 32-12, ਜੀਂਦ ਨੇ ਅਲੇਵਾ ਨੂੰ 26-12 ਨਾਲ, ਨਰਵਾਲਾ ਨੇ ਉਚਾਨਾ ਨੂੰ 38-33 ਨਾਲ ਹਰਾਇਆ। ਫਾਈਨਲ 'ਚ ਨਰਵਾਨਾ ਦੀ ਭਾਰਤੀ ਸੀਨੀਅਰ ਮਿਡਲ ਸਕੂਲ ਧਰੌਦੀ ਦੀ ਟੀਮ ਨੇ ਜੀਂਦ ਨੂੰ 30-27 ਨਾਲ ਹਰਾਇਆ।


author

Tarsem Singh

Content Editor

Related News