ਕੇ.ਐੱਲ. ਰਾਹੁਲ ਦਾ ਸਾਥ ਦਿੰਦੇ ਨਜ਼ਰ ਆਏ ਵਿਰਾਟ ਕੋਹਲੀ, ਆਖੀ ਇਹ ਗੱਲ

Wednesday, Mar 17, 2021 - 04:47 PM (IST)

ਕੇ.ਐੱਲ. ਰਾਹੁਲ ਦਾ ਸਾਥ ਦਿੰਦੇ ਨਜ਼ਰ ਆਏ ਵਿਰਾਟ ਕੋਹਲੀ, ਆਖੀ ਇਹ ਗੱਲ

ਸਪੋਰਟਸ ਡੈਸਕ: ਇੰਗਲੈਂਡ ਦੇ ਖ਼ਿਲਾਫ਼ ਖੇਡੇ ਗਏ ਤੀਜੇ ਟੀ20 ਕੌਮਾਂਤਰੀ ਮੈਚ ’ਚ ਭਾਰਤ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਕੇ.ਐੱਲ. ਰਾਹੁਲ ਦਾ ਬੱਲਾ ਇਕ ਵਾਰ ਫਿਰ ਚੁੱਪ ਰਿਹਾ ਅਤੇ ਉਹ ਬਿਨ੍ਹਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਵਾਪਸ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਟੀ20 ਮੈਚਾਂ ’ਚ ਇਕ ਅਤੇ 0 ਦੌੜ ਬਣਾਈ ਸੀ। ਰਾਹੁਲ ਦੀ ਫਾਰਮ ’ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆਏ। ਕੋਹਲੀ ਨੇ ਕਿਹਾ ਕਿ ਉਹ ਚੈਂਪੀਅਨ ਖਿਡਾਰੀ ਹੈ ਜੋ ਇਸ ਰੂਪ ’ਚ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਸਲਾਟ ਲਈ ਸਰਵਸ਼੍ਰੇਸ਼ਠ ਉਮੀਦਵਾਰ ਹਨ। 

PunjabKesari
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ 2 ਦਿਨ ਪਹਿਲਾਂ ਲੀਨ ਪਿਚ ’ਚੋਂ ਲੰਘ ਰਿਹਾ ਸੀ। ਉਹ (ਕੇ.ਐੱਲ. ਰਾਹੁਲ) ਚੈਂਪੀਅਨ ਖਿਡਾਰੀ ਰਹੇ ਹਨ। ਉਹ ਰੋਹਿਤ ਦੇ ਨਾਲ ਸਾਡੇ ਮੁੱਖ ਖਿਡਾਰੀਆਂ ’ਚੋਂ ਇਕ ਬਣੇ ਰਹਿਣਗੇ ਜੋ ਲੜੀ ’ਚ ਸਭ ਤੋਂ ਉੱਪਰ ਹਨ। ਇਹ ਇਸ ਰੂਪ ’ਚ ਸਿਰਫ਼ 5-6 ਗੇਂਦਾਂ ਦੀ ਗੱਲ ਹੈ। ਤੀਜੇ ਟੀ20 ਮੈਚ ’ਚ ਇਕ ਵਾਰ ਫਿਰ ਸ਼ਾਨਦਾਰ ਅਰਧ ਸੈਂਕੜਾਂ ਪਾਰੀ ਖੇਡਣ ਵਾਲੇ ਕੋਹਲੀ ਨੇ ਮੰਨਿਆ ਨਵੀਂ ਗੇਂਦ ਦਾ ਸਾਹਮਣਾ ਕਰਨਾ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਆਪ ਨਹੀਂ ਖੇਡਣਾ ਚਾਹੁੰਦੇ ਜੋ ਕਿਸੇ ਵੀ ਤਰ੍ਹਾਂ ਨਾਲ ਟੀਮ ਦੀ ਮਦਦ ਨਹੀਂ ਕਰਦਾ ਹੈ। ਨਵੀਂ ਗੇਂਦ ਦੇ ਖ਼ਿਲਾਫ਼ ਬੱਲੇਬਾਜ਼ੀ ਕਰਨਾ ਥੋੜ੍ਹਾ ਮੁਸ਼ਕਿਲ ਸੀ। ਉਨ੍ਹਾਂ ਦੇ(ਇੰਗਲੈਂਡ) ਗੇਂਦਬਾਜ਼ ਚੰਗੇ ਖੇਤਰਾਂ ’ਚ ਹਿੱਟ ਰਹੇ ਸਨ। 

PunjabKesari
ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸਹੀ ਲਾਈਨ ਅਤੇ ਲੈਂਥ ’ਤੇ ਹਮਲਾ ਕੀਤਾ ਅਤੇ ਆਪਣੀ ਗਤੀ ਨਾਲ ਉਹ ਜ਼ਿਆਦਾ ਸ਼ਕਤੀਸ਼ਾਲੀ ਬਣ ਗਏ। ਅਸੀਂ ਇਕ ਛੋਟੀ ਪਾਰਦਰਨਸ਼ਿਪ ਕੀਤੀ, ਮੇਰੇ ਲਈ ਬੱਲੇ ਤੋਂ ਦੂਰ ਤੱਕ ਜਾਣਾ ਮਹੱਤਵਪੂਰਨ ਸੀ। ਦੂਜੇ ਹਾਫ ’ਚ ਸਾਡੇ ਕੋਲ ਤੀਬਰਤਾ ਦੀ ਕਮੀ ਸੀ। ਹਾਰਦਿਕ ਪਾਂਡਿਆ ਬਾਰੇ ਗੱਲ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਸਾਨੂੰ ਪਾਂਡਿਆ ਦੀ ਗੇਂਦ ਦੇ ਨਾਲ ਹੋਰ ਜ਼ਿੰਮੇਵਾਰੀ ਦੇਣੀ ਹੋਵੇਗੀ। ਅਸੀਂ ਜਾਣਦੇ ਹਾਂ ਕਿ ਉਹ ਬੱਲੇ ਦੇ ਨਾਲ ਕੀ ਕਰ ਸਕਦੇ ਹਨ।  


author

Aarti dhillon

Content Editor

Related News