ਸਰਕਾਰ ਤੋਂ ਨਹੀਂ ਮਿਲੀ ਕੋਈ ਮਦਦ, ਬੇਟੀ ਜਵਾਲਾ ਗੁੱਟਾ ਦੀ ਅਕੈਡਮੀ ਲਈ ਪਿਤਾ ਨੇ ਵੇਚਿਆ ਘਰ

12/11/2019 12:53:15 PM

ਨਵੀਂ ਦਿੱਲੀ : ਅਕਸਰ ਖਿਡਾਰੀ ਖੇਡ ਨਾਲ ਜੁੜੀਆਂ ਪਰੇਸ਼ਾਨੀਆਂ ਅਤੇ ਮੁੱਦਿਆਂ 'ਤੇ ਤਦ ਤਕ ਨਹੀਂ ਬੋਲਦੇ ਜਦੋਂ ਤਕ ਉਸ ਖੇਡ ਤੋਂ ਰਿਟਾਇਰ ਨਹੀਂ ਹੋ ਜਾਂਦੇ ਪਰ ਭਾਰਤੀ ਬੈਡਮਿੰਟਨ ਵਿਚ ਡਬਲਜ਼ ਵਰਗ ਦੀ ਚੋਟੀ ਖਿਡਾਰੀਆਂ ਵਿਚ ਸ਼ਾਮਲ ਜਵਾਲਾ ਗੁੱਟਾ ਨੇ ਆਪਣੇ ਖੇਡ ਦੇ ਦਿਨਾਂ ਦੀ ਸ਼ੁਰੂਆਤ ਤੋਂ ਹੀ ਗਲਤ ਅਤੇ ਸਹੀ ਚੀਜ਼ਾਂ 'ਤੇ ਹਮੇਸ਼ਾ ਖੁਲ੍ਹ ਕੇ ਅਤੇ ਬਿਨਾ ਕਿਸੇ ਡਰ ਤੋਂ ਰਾਏ ਰੱਖੀ ਹੈ। ਹਾਲ ਹੀ 'ਚ 'ਹੈਦਰਾਬਾਦ ਐਨਕਾਊਂਟਰ' 'ਤੇ ਉਸ ਦੇ ਟਵੀਟ ਨੇ ਖੂਬ ਸੁਰਖੀਆਂ ਬਟੋਰੀਆਂ ਸੀ।0

PunjabKesari

ਵਿਸ਼ਵ ਚੈਂਪੀਅਨਸ਼ਿਪ 'ਚ ਤਮਗਾ ਜੇਤੂ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜੇਤੂ ਜਵਾਲਾ ਗੁੱਟਾ ਨੂੰ ਸੂਬਾ ਅਤੇ ਕੇਂਦਰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ ਤਾਂ ਪਿਤਾ ਕਰਾਂਤੀ ਉਸ ਦਾ ਸਹਾਰਾ ਬਣ ਗਏ। ਪਿਤਾ ਨੇ ਰਿਟਾਇਰਮੈਂਟ ਤੋਂ ਬਾਅਦ ਮਿਲੇ ਸਾਰੇ ਪੈਸੇ ਅਤੇ ਆਪਣਾ ਘਰ ਵੇਚ ਕੇ ਅਕੈਡਮੀ ਖੋਲ੍ਹਣ ਦਾ ਬੇਟੀ ਦਾ ਲੰਬੇ ਸਮੇਂ ਤੋਂ ਅਧੂਰਾ ਸੁਪਨਾ ਪੂਰਾ ਕੀਤਾ। ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸਟਾਰ ਭਾਰਤੀ ਮੁੱਕੇਬਾਜ਼ ਵਜਿੰਦਰ ਸਿੰਘ ਦੀ ਮੌਜੂਦਗੀ ਵਿਚ ਜਵਾਲਾ ਨੇ ਮੰਗਲਵਾਰ ਨੂੰ ਹੈਦਰਾਬਾਦ ਵਿਚ ਕਈ ਖੇਡਾਂ ਦੀ ਅਕੈਡਮੀ ਖੋਲ੍ਹਣ ਦਾ ਐਲਾਨ ਕੀਤਾ। ਜਵਾਲਾ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਉਹ ਅਕੈਡਮੀ ਖੋਲ੍ਹਣ ਲਈ ਕੇਂਦਰ ਤੋਂ ਇਲਾਵਾ ਸੂਬਾ ਸਰਕਾਰ ਤੋਂ ਵੀ ਮਦਦ ਮੰਗ ਚੁੱਕੀ ਹੈ। ਕੇਂਦਰ ਸਰਕਾਰ ਨੇ ਭਰੋਸਾ ਤਾਂ ਦਿੱਤਾ ਪਰ ਮਦਦ ਨਹੀਂ ਦਿੱਤੀ। ਉਸ ਨੇ ਹੈਦਰਾਬਾਦ ਦੇ ਸੁਜਾਤਾ ਸਕੂਲ ਵਿਚ 44 ਏਕੜ 'ਤੇ ਅਕੈਡਮੀ ਖੋਲ੍ਹਣ ਦਾ ਫੈਸਲਾ ਲਿਆ ਹੈ।

ਗੁਰੂ ਨੂੰ ਬਣਾਏਗੀ ਮੈਂਟਰ
PunjabKesari

ਜਵਾਲਾ ਮੁਤਾਬਕ ਅੱਜ ਉਹ ਜੋ ਕੁਝ ਵੀ ਹੈ ਦ੍ਰੋਣਾਚਾਰਿਆ ਐਵਾਰਡੀ ਗੁਰੂ ਮੁਹੰਮਦ ਆਰਿਫ ਦੀ ਵਜ੍ਹਾ ਤੋਂ ਹੈ। ਉਹ ਉਨ੍ਹਾਂ ਨੂੰ ਭੁੱਲ ਨਹੀਂ ਸਕਦੀ ਅਤੇ ਜਵਾਲਾ ਨੇ ਆਪਣੇ ਗੁਰੂ ਨੂੰ ਅਕੈਡਮੀ ਦਾ ਮੈਂਟਰ ਬਣਾਉਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਰੀਓ ਓਲੰਪਿਕ ਤੋਂ ਬਾਅਦ ਜਵਾਲਾ ਨੂੰ ਅਚਾਨਕ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਉਸ ਨੂੰ ਇਸ ਦੀ ਸੂਚਨਾ ਤਕ ਨਹੀਂ ਦਿੱਤੀ ਗਈ ਸੀ। ਇਸ ਦਾ ਦੁੱਖ ਉਸ ਨੂੰ ਅੱਜ ਵੀ ਹੈ। ਜਵਾਲਾ ਨੇ ਕਿਹਾ ਕਿ ਉਸ ਨੂੰ ਇਸ ਦਾ ਕਾਰਨ ਤਾਂ ਦੱਸਣਾ ਚਾਹੀਦਾ ਸੀ ਪਰ ਉਸ ਨੂੰ ਪਤਾ ਹੈ ਕਿ ਸਭ ਕਿਸ ਦੀ ਵਜ੍ਹਾ ਤੋਂ ਹੋਇਆ। ਉਸ ਨੇ ਅਜੇ ਤਕ ਸੰਨਿਆ ਨਹੀਂ ਲਿਆ ਹੈ ਅਤੇ ਆਪਣੀ ਅਕੈਡਮੀ ਵਿਚ ਬੱਚਿਆਂ ਲਈ ਉਹ ਫਿਰ ਰੈਕਟ ਚੁੱਕੇਗੀ।


Related News