ਜੁਵੇਂਟਸ ਐਮਪੋਲੀ ਤੋਂ ਹਾਰਿਆ, ਪੁਆਇੰਟਾਂ ਦੀ ਪੈਨਲਟੀ ਵੀ ਲਾਗੂ ਕੀਤੀ ਗਈ

05/24/2023 8:19:04 PM

ਮਿਲਾਨ : ਜੁਵੇਂਟਸ ਨੂੰ ਸੀਰੀ ਏ ਫੁੱਟਬਾਲ ਟੂਰਨਾਮੈਂਟ ਵਿੱਚ ਐਂਪੋਲੀ ਦੇ ਖਿਲਾਫ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਨ੍ਹਾਂ ਦੀਆਂ ਚੈਂਪੀਅਨਜ਼ ਲੀਗ ਦੀਆਂ ਉਮੀਦਾਂ ਨੂੰ ਝਟਕਾ ਲੱਗਾ।  ਜੁਵੇਂਟਸ ਨੂੰ ਖਾਤਿਆਂ ਵਿੱਚ ਬੇਨਿਯਮੀਆਂ ਕਾਰਨ ਮੈਚ ਸ਼ੁਰੂ ਹੋਣ ਤੋਂ ਪਹਿਲਾਂ 10 ਅੰਕਾਂ ਦਾ ਜੁਰਮਾਨਾ ਲਗਾਇਆ ਗਿਆ ਸੀ, ਜਿਸ ਨਾਲ ਟੀਮ ਸੀਰੀ ਏ ਵਿੱਚ ਸੱਤਵੇਂ ਸਥਾਨ 'ਤੇ ਪਹੁੰਚ ਗਈ ਸੀ।

ਟੀਮ ਹੁਣ ਚੌਥੇ ਸਥਾਨ 'ਤੇ ਕਾਬਜ਼ ਏਸੀ ਮਿਲਾਨ ਤੋਂ ਪੰਜ ਅੰਕ ਪਿੱਛੇ ਹੈ। ਜੁਵੇਂਟਸ ਕੋਲ ਹੁਣ ਸਿਰਫ਼ ਦੋ ਮੈਚ ਹਨ। ਟੀਮ ਆਪਣੇ ਅਗਲੇ ਮੈਚ ਵਿੱਚ ਅਗਲੇ ਹਫਤੇ ਮਿਲਾਨ ਦੀ ਮੇਜ਼ਬਾਨੀ ਕਰੇਗੀ। ਜੁਵੇਂਟਸ ਦੀ ਟੀਮ ਹਾਲਾਂਕਿ ਪੁਆਇੰਟ ਪੈਨਲਟੀ ਦੇ ਖਿਲਾਫ ਅਪੀਲ ਕਰ ਸਕਦੀ ਹੈ। ਦਿਨ ਦੇ ਇੱਕ ਹੋਰ ਮੈਚ ਵਿੱਚ ਰੋਮਾ ਨੂੰ ਸਲੇਰਨੋ ਨੇ 2-2 ਨਾਲ ਡਰਾਅ ਰੱਖਿਆ।


Tarsem Singh

Content Editor

Related News