ਜਸਟਿਨ ਹੇਨਿਨ ਰੋਲਾਂ-ਗੈਰੋ ਜੂਨੀਅਰ ਸੀਰੀਜ਼ ਲਈ ਆਵੇਗੀ ਭਾਰਤ

Friday, Apr 12, 2019 - 03:52 PM (IST)

ਜਸਟਿਨ ਹੇਨਿਨ ਰੋਲਾਂ-ਗੈਰੋ ਜੂਨੀਅਰ ਸੀਰੀਜ਼ ਲਈ ਆਵੇਗੀ ਭਾਰਤ

ਨਵੀਂ ਦਿੱਲੀ— ਮਸ਼ਹੂਰ ਟੈਨਿਸ ਖਿਡਾਰਨ ਜਸਟਿਨ ਹੇਨਿਨ 29 ਅਪ੍ਰੈਲ ਤੋਂ ਇਕ ਮਈ ਤਕ ਹੋਣ ਵਾਲੇ 'ਰੋਲਾਂ-ਗੈਰੋ ਜੂਨੀਅਰ ਵਾਈਲਡ ਕਾਰਡ ਸੀਰੀਜ਼' ਦੇ ਪੰਜਵੇਂ ਸੈਸ਼ਨ ਦੇ ਮੁਕਾਬਲੇ ਦੇ ਦੌਰਾਨ ਇੱਥੇ ਮੌਜੂਦ ਰਹੇਗੀ। ਚਾਰ ਵਾਰ ਦੀ ਫ੍ਰੈਂਚ ਓਪਨ ਜੇਤੂ ਆਪਣੀ ਦੋ ਰੋਜ਼ਾ ਯਾਤਰਾ ਦੌਰਾਨ ਨੌਜਵਾਨ ਭਾਰਤੀ ਖਿਡਾਰੀਆਂ ਦੇ ਖੇਡ ਨੂੰ ਕਲੇਅ ਕੋਰਟ 'ਤੇ ਪਰਖੇਗੀ ਅਤੇ ਨੌਜਵਾਨਾਂ ਲਈ ਟੈਨਿਸ ਕਲੀਨਿਕ ਦਾ ਆਯੋਜਨ ਕਰੇਗੀ।
PunjabKesari
ਫ੍ਰੈਂਚ ਟੈਨਿਸ ਮਹਾਸੰਘ (ਐੱਫ.ਐੱਫ.ਟੀ.) ਅਤੇ ਸਰਬ ਭਾਰਤੀ ਟੈਨਿਸ ਸੰਘ (ਏ.ਆਈ.ਟੀ.ਏ.) ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਪੰਜਵੇਂ ਸਾਲ ਇਸ ਪ੍ਰਤੀਯੋਗਿਤਾ ਦਾ ਆਯੋਜਨ ਹੋਵੇਗਾ। ਇਸ ਦੇ ਮੁਕਾਬਲੇ ਲਾਨ ਟੈਨਿਸ ਸੰਘ (ਡੀ.ਐੱਲ.ਟੀ.ਏ.) ਦੇ ਕਲੇਅ ਕੋਰਟ 'ਚ ਖੇਡੇ ਜਾਣਗੇ। ਵਿਸ਼ਵ ਦੀ ਸਾਬਕਾ ਨੰਬਰ ਇਕ ਮਹਿਲਾ ਖਿਡਾਰਨ ਹੇਨਿਨ ਨੇ ਕਿਹਾ ਕਿ ਉਹ 'ਰੋਲਾਂ-ਗੈਰੋ ਜੂਨੀਅਰ ਵਾਈਲਡ ਕਾਰਡ ਸੀਰੀਜ਼' ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਫ੍ਰੈਂਚ ਓਪਨ ਦਾ ਖਿਤਾਬ 2003, 2005, 2006 ਅਤੇ 2007 'ਚ ਜਿੱਤਣ ਵਾਲੇ ਖਿਡਾਰਨ ਨੇ ਕਿਹਾ, ਮੇਰੇ ਲਈ ਭਾਰਤ ਦੀ ਯਾਤਰਾ ਸੁਪਨੇ ਦੀ ਤਰ੍ਹਾਂ ਹੈ ਅਤੇ ਜਦੋਂ ਐੱਫ.ਐੱਫ.ਟੀ. ਨੇ ਮੈਨੂੰ ਇਸ ਪ੍ਰਸਤਾਵ ਨੂੰ ਦਿੱਤਾ ਤਾਂ ਮੈਂ ਮਨ੍ਹਾਂ ਨਹੀਂ ਕਰ ਸਕੀ।


author

Tarsem Singh

Content Editor

Related News