ਭਾਰਤ ਦੌਰੇ ਤੋਂ ਪਹਿਲਾਂ ਲੈਂਗਰ ਨੇ ਲਿਆ ਬ੍ਰੇਕ, ਇਹ ਧਾਕੜ ਲਵੇਗਾ ਉਸ ਦੀ ਜਗ੍ਹਾ

01/07/2020 4:41:41 PM

ਸਪੋਰਟਸ ਡੈਸਕ—ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਕ੍ਰਿਕਟ ਤੋਂ ਬ੍ਰੇਕ ਲੈ ਰਹੇ ਹਨ ਅਤੇ ਭਾਰਤ ਦੌਰਾ ਨਹੀਂ ਕਰਨਗੇ ਜਿੱਥੇ ਉਨ੍ਹਾਂ ਦੇ ਸੀਨੀਅਰ ਸਹਾਇਕ ਐਂਡ੍ਰਿਊ ਮੈਕਡੋਨਾਲਡ 14 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਲਈ ਟੀਮ ਦਾ ਮਾਰਗਦਰਸ਼ਨ ਕਰਨਗੇ। ਮੈਕਡੋਨਾਲਡ ਪਹਿਲੀ ਵਾਰ ਰਾਸ਼ਟਰੀ ਪੁਰਸ਼ ਟੀਮ ਦੇ ਇੰਚਾਰਜ਼ ਦੀ ਭੂਮਿਕਾ 'ਚ ਹੋਣਗੇ ਅਤੇ ਲੈਂਗਰ ਨੂੰ ਭਰੋਸਾ ਹੈ ਕਿ 38 ਸਾਲਾ ਇਹ ਸਾਬਕਾ ਤੇਜ਼ ਗੇਂਦਬਾਜ਼ ਆਪਣੀ ਨਵੀਂ ਭੂਮਿਕਾ 'ਚ ਸਫਲ ਰਹੇਗਾ।
PunjabKesari
ਲੈਂਗਰ ਨੇ ਇਕ ਵੈੱਬਸਟਾਈਟ ਨਾਲ ਗੱਲਬਾਤ ਕਰਨ ਦੇ ਦੌਰਾਨ ਕਿਹਾ, ''ਉਸ ਨੂੰ ਬਹੁਤ ਚੰਗਾ ਮੌਕਾ ਮਿਲਿਆ ਹੈ। ਕ੍ਰਿਕਟ ਨਾਲ ਜੁੜੀਆਂ ਚੀਜ਼ਾਂ ਨੂੰ ਲੈ ਕੇ ਮੈਨੂੰ ਆਪਣੇ ਕੋਚਿੰਗ ਸਟਾਫ 'ਤੇ ਅਜੇ ਵੀ ਕਾਫੀ ਭਰੋਸਾ ਹੈ। ਹੁਣ ਮੈਂ ਕ੍ਰਿਕਟ ਬਾਰੇ 30 ਫੀਸਦੀ ਸਮੇਂ ਹੀ ਸੋਚਦਾ ਹਾਂ, ਬਾਕੀ ਸਮੇਂ ਮੈਂ ਹੋਰਨਾ ਚੀਜ਼ਾਂ ਬਾਰੇ ਸੋਚਦਾ ਹਾਂ, ਜਿਵੇਂ ਕਿ ਵੱਡੀ ਤਸਵੀਰ ਕੀ ਹੋਵੇਗੀ, ਟੀਮ ਦਾ ਕਲਚਰ ਆਦਿ।'' ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰਨ ਵਾਲੇ ਆਸਟਰੇਲੀਆ ਨੂੰ ਹੁਣ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਲਈ ਭਾਰਤ ਦੌਰੇ 'ਤੇ ਜਾਣਾ ਹੈ ਜਦਕਿ ਇਸ ਤੋਂ ਬਾਅਦ ਟੀਮ ਬੰਗਲਾਦੇਸ਼ 'ਚ ਦੋ ਟੈਸਟ ਸੀਰੀਜ਼ ਖੇਡੇਗੀ।
PunjabKesari
ਲੈਂਗਰ ਨੇ ਅੱਗੇ ਕਿਹਾ, ''ਉਹ ਸ਼ਾਨਦਾਰ ਕੋਚ ਹੈ, ਉਸ ਦਾ ਸਾਥ ਦੇਣ ਲਈ ਹੋਰ ਬਿਹਤਰੀਨ ਕੋਚ ਵੀ ਹਨ। ਮੈਂ ਉਸ ਨੂੰ ਕਿਹਾ ਕਿ ਮੈਂ ਫੋਨ 'ਤੇ ਉਸ ਨਾਲ ਗੱਲ ਨਹੀਂ ਕਰਾਂਗਾ, ਮੈਂ ਉਸ ਨੂੰ ਪੂਰੀ ਆਜ਼ਾਦੀ ਦੇਵਾਂਗਾ। ਉਸ ਨੇ ਕਿਹਾ ਕਿ ਮੈਂ ਤੁਹਾਨੂੰ ਫੋਨ ਕਰ ਸਕਦਾ ਹਾਂ, ਇਹੋ ਫਰਕ ਹੈ। ਉਹ ਕਾਫੀ ਚੰਗਾ ਕੰਮ ਕਰੇਗਾ।'' ਘਰੇਲੂ ਸੈਸ਼ਨ 'ਚ ਆਸਟਰੇਲੀਆ ਦਾ ਦਬਦਬਾ ਦੇਖਣ ਨੂੰ ਮਿਲਿਆ ਜਿੱਥੇ ਉਸ ਨੇ ਨਿਊਜ਼ੀਲੈਂਡ ਤੋਂ ਪਹਿਲਾਂ ਪਾਕਿਸਤਾਨ ਦਾ ਵੀ ਟੈਸਟ ਸੀਰੀਜ਼ 'ਚ 2-0 ਨਾਲ ਕਲੀਨ ਸਵੀਪ ਕੀਤਾ।


Tarsem Singh

Content Editor

Related News