ਜੂਨੀਅਰ ਮਹਿਲਾਂ ਹਾਕੀ ਟੀਮ ਨੇ ਜਿੱਤਿਆ ਅੰਡਰ-21 ਦਾ ਖਿਤਾਬ

06/05/2019 6:25:27 PM

ਡਬਲਿਨ : ਭਾਰਤੀ ਜੂਨਿਅਰ ਮਹਿਲਾ ਹਾਕੀ ਟੀਮ ਨੇ ਚਾਰ ਦੇਸ਼ਾਂ ਦੇ ਕੇਂਟੋਰ ਫਿਟਜਗੇਰਾਲਡ ਅੰਡਰ 21 ਅੰਤਰਰਸ਼ਟਰੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਆਇਰਲੈਂਡ ਨੂੰ 1-0 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਮੈਚ ਦੇ ਪਹਿਲੇ ਹਾਫ 'ਚ ਦੋਨਾਂ ਟੀਮਾਂ ਨੇ ਅਗਰੈਸ਼ਨ ਦਿਖਾਉਂਦੇ ਹੋਏ ਗੋਲ ਕਰਕੇ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਹਾਲਾਂਕਿ ਦੂਜੇ ਹਾਫ 'ਚ ਭਾਰਤ ਦੀ ਗਗਨਦੀਪ ਕੌਰ ਨੇ ਮੈਚ ਦੇ 45ਵੇਂ ਮਿੰਟ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੀ ਹੋਈ ਗੋਲ ਕੀਤਾ ਤੇ ਭਾਰਤ ਨੂੰ ਇਸ ਮੁਕਾਬਲੇ 'ਚ 1-0 ਦੀ ਬੜ੍ਹਤ ਦੁਆ ਦਿੱਤੀ। 

ਮੈਚ ਦੇ ਨਿਰਧਾਰਤ ਸਮੇਂ ਤੱਕ ਆਇਰਲੈਂਡ ਨਾਲ ਕੋਈ ਗੋਲ ਨਹੀਂ ਹੋਣ ਦੇ ਕਾਰਨ ਭਾਰਤੀ ਟੀਮ ਨੇ ਇਹ ਖਿਤਾਬੀ ਮੁਕਾਬਲਾ 1-0 ਨਾਲ ਜਿੱਤ ਲਿਆ। ਟੂਰਨਾਮੈਂਟ 'ਚ ਚਾਰ ਮੈਚਾਂ 'ਚ ਤਿੰਨ ਗੋਲ ਦਾਗਣ ਵਾਲੀ ਮੁਮਤਾਜ ਖਾਨ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੀ ਖਿਡਾਰੀ ਬਣੀ। ਆਇਰਲੈਂਡ ਨੇ ਆਖਰੀ ਕੁਆਟਰ 'ਚ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਗੋਲਕੀਪਰ ਤੇ ਡਿਫੈਂਡਰਾਂ ਨੇ ਆਇਰਲੈਂਡ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਤੇ ਖਿਤਾਬ ਆਪਣੇ ਨਾਂ ਕੀਤਾ।


Related News