ਨੰਨ੍ਹੇ ਪ੍ਰਗਿਆਨੰਦਾ ਨੇ ਪਾਵੇਲ ਨੂੰ ਹਰਾ ਕੇ ਕੀਤਾ ਉਲਟਫੇਰ
Wednesday, Oct 24, 2018 - 03:17 AM (IST)

ਆਇਲ ਆਫ ਮੈਨ (ਬ੍ਰਿਟੇਨ)— ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਰਾਊਂਡ 'ਚ ਭਾਰਤ ਦੇ ਨੰਨ੍ਹੇ ਸਮਰਾਟ ਪ੍ਰਗਿਆਨੰਦਾ ਨੇ ਆਪਣੇ ਤੋਂ 2700 ਵੱਧ ਰੇਟਿੰਗ ਦੇ ਵੱਡੇ ਖਿਡਾਰੀ ਪਾਵੇਲ ਐਲਜਨੋਵ ਨੂੰ ਹਰਾ ਕੇ ਇਕ ਵੱਡਾ ਉਲਟਫੇਰ ਕੀਤਾ। ਸਿਸਲੀਅਨ ਓਪਨਿੰਗ 'ਚ ਹੋਏ ਇਸ ਮੁਕਾਬਲੇ 'ਚ ਦੋਵਾਂ ਖਿਡਾਰੀਆਂ ਨੇ ਹਮਲਾਵਰ ਖੇਡ ਦਿਖਾਈ ਤੇ ਇਕ ਸਮੇਂ ਐਲਜਨੋਵ ਬਿਹਤਰ ਸਥਿਤੀ 'ਚ ਸੀ ਪਰ ਪ੍ਰਗਿਆਨੰਦਾ ਦੀ ਉਸ ਦੇ ਰਾਜਾ ਵਲੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਉਹ ਇਕ ਚਾਲ ਦੇਖਣਾ ਭੁੱਲ ਗਿਆ ਤੇ ਪ੍ਰਗਿਆਨੰਦਾ ਨੇ ਆਪਣੇ ਵਜ਼ੀਰ ਦੀ ਕੁਰਬਾਨੀ ਦੇ ਕੇ ਆਪਣੇ ਹਾਥੀ ਤੇ ਘੋੜੇ ਦੀ ਮਦਦ ਨਾਲ ਉਸ ਨੂੰ ਮੁਸ਼ਕਿਲ 'ਚ ਪਾ ਦਿੱਤਾ। ਪਾਵੇਲ ਨੂੰ ਅੰਤ 64 ਚਾਲਾਂ 'ਚ ਹਾਰ ਮੰਨਣੀ ਪਈ। ਵਿਸ਼ਵ ਸ਼ਤਰੰਜ ਦੇ ਇਤਿਹਾਸ 'ਚ ਪ੍ਰਗਿਆਨੰਦਾ ਤੀਜਾ ਸਭ ਤੋਂ ਘੱਟ ਉਮਰ ਦਾ ਗ੍ਰੈਂਡ ਮਾਸਟਰ ਹੈ।