ਜੂਨੀਅਰ ਮੁੱਕੇਬਾਜ਼ਾਂ ਨੇ ਏਸ਼ੀਆਈ ਚੈਂਪੀਅਨਸ਼ਿਪ ''ਚ 21 ਤਮਗੇ ਜਿੱਤੇ
Saturday, Oct 19, 2019 - 01:47 AM (IST)

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ਾਂ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਫੁਜੈਰਾਹ ਵਿਚ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਸੋਨ, 9 ਚਾਂਦੀ ਦੇ ਨਾਲ ਕੁਲ 21 ਤਮਗੇ ਹਾਸਲ ਕੀਤੇ। ਟੂਰਨਾਮੈਂਟ ਵਿਚ 26 ਦੇਸ਼ਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿਚ ਭਾਰਤ ਕੁਲ ਤਮਗਿਆਂ ਦੇ ਮਾਮਲੇ ਵਿਚ ਚੋਟੀ 'ਤੇ ਰਿਹਾ ਪਰ ਅੰਕ ਸੂਚੀ ਵਿਚ ਉਜ਼ਬੇਕਿਸਤਾਨ (20 ਤਮਗੇ) ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ, ਜਿਸ ਨੇ 8 ਸੋਨ ਤਮਗੇ ਜਿੱਤੇ ਸਨ।
ਭਾਰਤੀ ਪੁਰਸ਼ ਟੀਮ ਨੇ 2 ਸੋਨ, 3 ਚਾਂਦੀ ਤੇ ਇੰਨੇ ਹੀ ਕਾਂਸੀ ਤਮਗੇ ਜਿੱਤੇ, ਜਦਕਿ ਮਹਿਲਾ ਟੀਮ ਨੇ ਕੱਲ ਸ਼ਾਮ ਖਤਮ ਹੋਏ ਟੂਰਨਾਮੈਂਟ ਵਿਚ 4 ਸੋਨ, 6 ਚਾਂਦੀ ਤੇ 3 ਕਾਂਸੀ ਤਮਗੇ ਹਾਸਲ ਕੀਤੇ।