ਪਾਕਿ ਦੀ WC ਟੀਮ ਤੋਂ ਬਾਹਰ ਹੋਣ ''ਤੇ ਇਸ ਖਿਡਾਰੀ ਨੇ ਮੂੰਹ ''ਤੇ ਕਾਲੀ ਪੱਟੀ ਬੰਨ੍ਹ ਕੇ ਕੀਤਾ ਵਿਰੋਧ

05/21/2019 9:57:51 AM

ਸਪੋਰਟਸ ਡੈਸਕ— ਵਰਲਡ ਕੱਪ ਸ਼ੁਰੂ ਹੋਣ 'ਚ ਸਿਰਫ ਗਿਣਤੀ ਦੇ ਕੁਝ ਦਿਨ ਹੀ ਬਾਕੀ ਹਨ ਅਤੇ ਦੁਨੀਆ ਭਰ ਦੀਆਂ ਨਜ਼ਰਾਂ ਇਸ ਮਹਾਕੁੰਭ 'ਤੇ ਟਿੱਕੀਆਂ ਹਨ। ਵਿਸ਼ਵ ਦੀਆਂ ਟਾਪ 10 ਕ੍ਰਿਕਟ ਟੀਮਾਂ ਆਪਣੀਆਂ ਤਿਆਰੀਆਂ 'ਚ ਲੱਗ ਗਈਆਂ ਹਨ। ਪਾਕਿਸਤਾਨ ਦੀ ਵਰਲਡ ਕੱਪ ਟੀਮ 'ਚ ਸ਼ਾਮਲ ਜੁਨੈਦ ਖਾਨ ਨੂੰ ਅਚਾਨਕ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜੁਨੈਦ ਖਾਨ ਨੇ ਅਲਗ ਅੰਦਾਜ਼ 'ਚ ਆਪਣਾ ਵਿਰੋਧ ਦਰਜ ਕਰਾਇਆ ਹੈ ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ, ਹੋਇਆ ਇੰਝ ਕਿ ਕਿ ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਸ਼ਾਨਦਾਰ ਤਿਆਰੀ ਦਾ ਸੰਕੇਤ ਦਿੰਦੇ ਹੋਏ ਪਾਕਿਸਤਾਨ ਨੂੰ ਪੰਜਵੇਂ ਵਨ ਡੇ ਮੁਕਾਬਲੇ 'ਚ 54 ਦੌੜਾਂ ਨਾਲ ਹਾਰ ਕੇ ਸੀਰੀਜ਼ 4-0 ਨਾਲ ਆਪਣੇ ਨਾਂ ਕਰ ਲਈ ਜਿਸ ਤੋਂ ਬਾਅਦ ਪਾਕਿਸਤਾਨ ਬੋਰਡ ਨੇ ਆਪਣੀ ਵਿਸ਼ਵ ਕੱਪ ਟੀਮ 'ਚ ਬਦਲਾਅ ਕਰ ਲਏ ਤੇ ਜੁਨੈਦ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ, ਜਿਸ ਦੇ ਚਲਦੇ ਉਨ੍ਹਾਂ ਨੇ ਆਪਣੇ ਮੂੰਹ 'ਤੇ ਕਾਲੀ ਟੇਪ (ਪੱਟੀ) ਬੰਨ੍ਹ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜੁਨੈਦ ਨੇ ਲਿਖਿਆ ਹੈ, ''ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਸਚ ਕੌੜਾ ਹੁੰਦਾ ਹੈ।''

ਪਾਕਿਸਤਾਨ ਦੀ ਵਿਸ਼ਵ ਕੱਪ ਟੀਮ ਇਸ ਤਰ੍ਹਾਂ ਹੈ-
ਫਖਰ ਜਮਾਂ, ਇਮਾਮ ਉਲ ਹੱਕ, ਬਾਬਰ ਆਜ਼ਮ, ਹੈਰਿਸ ਸੋਹੇਲ, ਆਸਿਫ ਅਲੀ, ਸ਼ੋਏਬ ਅਲੀ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ (ਕਪਤਾਨ), ਇਮਾਦ ਵਸੀਮ, ਸ਼ਾਦਾਬ ਖਾਨ, ਵਹਾਬ ਰਿਆਜ਼, ਮੁਹੰਮਦ ਆਮਿਰ, ਹਸਨ ਅਲੀ, ਸ਼ਾਹੀਨ ਅਫਰੀਦੀ, ਮੁਹੰਮਦ ਹਸਨੈਨ।


Tarsem Singh

Content Editor

Related News