ਨਹੀਂ ਹੋਵੇਗੀ ਜੋਸ਼ੁਆ ''ਤੇ ਵਾਇਲਡਰ ਦੀ ਫਾਈਟ, WBC ਕਿੰਗ ਨੇ ਤੋੜੀ 100 ਮਿਲੀਅਨ ਡਾਲਰ ਦੀ ਡੀਲ
Tuesday, Mar 19, 2019 - 12:58 PM (IST)

ਸਪੋਰਟਸ ਡੈਸਕ : ਪਿਛਲੇ ਹਫ਼ਤੇ 33 ਸਾਲ ਦੇ ਡਬਲਿਊ. ਬੀ. ਸੀ ਕਿੰਗ ਡੋਂਟੇ ਵਾਇਲਡਰ (Deontay Wilder) ਅਮਰੀਕਾ 'ਚ ਜੋਸ਼ੁਆ ਦੀ ਫਾਈਟ ਬਰਾਡਕਾਸਟ ਕਰਨ ਵਾਲੇ DAZN ਨਾਲ ਮਿਲੇ ਤੇ 73 ਮਿਲੀਅਨ ਪਾਊਂਡ ਦੀ ਡੀਲ ਕੀਤੀ। ਪਰ ਹੁਣ ਵਾਇਲਡਰ ਨੇ ਇਸ ਡੀਲ ਨੂੰ ਤੋੜ ਦਿੱਤੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਵਾਇਲਡਰ ਦੁਆਰਾ ਤੇ ਆਪਣਾ ਪੂਰਾ ਫੋਕਸ ਡੋਮਿਨਿਕ (ਅਮਰੀਕੀ ਪ੍ਰੋਫੈਸ਼ਨਲ ਬਾਕਸਰ) ਦੇ ਨਾਲ ਹੋਣ ਵਾਲੀ ਫਾਈਟ 'ਤੇ ਲਗਾਉਣਾ ਹੈ। ਵਾਇਲਡਰ ਤੇ ਡੋਮਿਨਿਕ ਦੇ ਵਿਚਕਾਰ ਮਈ 'ਚ ਫਾਈਟ ਹੋਵੇਗੀ।
ਇਕ ਸਪੋਰਟਸ ਸੰਸਥਾਨ ਨੂੰ ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਪ੍ਰੋਮੋਟਰ ਹਾਰਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਉਹ ਸਭ ਕੀਤਾ ਜਿਸ ਦੇ ਨਾਲ ਉਹ ਹੈਵੀਵੇਟ ਵਰਲਡ ਟਾਈਟਲ ਵਾਇਲਡਰ ਨੂੰ ਏਜੇ (ਏਂਥੋਨੀ ਜੋਸ਼ੁਆ) ਦੇ ਖਿਲਾਫ ਖੜਾ ਕਰ ਸਕਨ। ਹਾਰਨ ਨੇ ਕਿਹਾ ਕਿ ਮੈਂ ਇਸ ਬਾਰੇ 'ਚ ਤਦ ਤੱਕ ਕੁਝ ਨਹੀਂ ਕਹਿਣ ਵਾਲਾ ਜਦੋਂ ਤੱਕ ਮੈਂ ਆਪਣੇ ਆਪ ਨਿਸ਼ਚਿਤ ਤੌਰ 'ਤੇ ਸਭ ਕੁਝ ਨਹੀਂ ਜਾਣ ਲੈਂਦਾ। ਮੇਰੇ ਕੋਲ ਮੰਗਲਵਾਰ ਨੂੰ ਕਹਿਣ ਲਈ ਬਹੁਤ ਕੁਝ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਹ ਸਭ ਕਰ ਚੁੱਕੇ ਹਾਂ ਜੋ ਕਰ ਸਕਦੇ ਸੀ। ਸਾਡਾ ਕੰਮ ਬਿਨਾਂ ਕਿਸੇ ਵਿਵਾਦ ਦੀ ਫਾਈਟ ਨੂੰ ਅੰਜਾਮ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਤੇ ਮੈਨੂੰ ਲਗਦਾ ਹੈ ਕਿ ਲੋਕ ਸਚਾਈ ਨੂੰ ਦੇਖਣ ਲਗੇ ਪਏ ਹਨ। ਪਰ ਫਿਰ, ਮੈਂ ਹੁਣ ਲਈ ਸ਼ਾਂਤ ਰਹਿਣਾ ਚਾਹਾਂਗਾ ਤੇ ਉਸ ਸੱਚਾਈ ਨੂੰ ਸਾਹਮਣੇ ਲਿਆਂਵਾਗਾ। ਇਕ ਜੂਨ ਨੂੰ ਜੋਸ਼ੁਆ (29) ਮੈਡੀਸਨ ਸਕਵਾਇਰ ਗਾਰਡਨ 'ਚ ਅਮਰੀਕੀ ਜੇਰੇਲ ਮਿਲਰ ਦੇ ਖਿਲਾਫ ਆਪਣੇ ਡਬਲਿਊ. ਬੀ. ਏ, ਆਈ. ਬੀ. ਐੱਫ ਤੇ ਡਬਲਿਊ. ਬੀ. ਓ. ਵਿਸ਼ਵ ਖਿਤਾਬ ਦਾ ਬਚਾਅ ਕਰਣਗੇ।