IPL 2021 : ਹੇਜ਼ਲਵੁੱਡ ਦੇ ਹਟਣ ਤੋਂ ਬਾਅਦ CSK ’ਚ ਸ਼ਾਮਲ ਹੋਇਆ ਇਹ ਆਸਟਰੇਲੀਆਈ ਤੇਜ਼ ਗੇਂਦਬਾਜ਼

04/09/2021 3:30:06 PM

ਸਪੋਰਟਸ ਡੈਸਕ— ਆਸਟਰੇਲੀਆਈ ਤੇਜ਼ ਗੇਂਦਬਾਜ਼ ਜੇਸਨ ਬੇਹਰੇਨਡੋਰਫ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਲਈ ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਦੇ ਨਾਲ ਕਰਾਰ ਕੀਤਾ ਹੈ। ਸੀ. ਐੱਸ. ਕੇ. ਨੇ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਬੇਹਰੇਨਡੋਰਫ਼ ਨੂੰ ਟੀਮ ’ਚ ਰਖਿਆ ਹੈ। ਬੇਹਰੇਨਡੋਰਫ਼ 11 ਵਨ-ਡੇ ਤੇ 7 ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ ਹਨ ਤੇ ਇਸੇ ਦੇ ਨਾਲ ਹੀ ਦੂਜੀ ਵਾਰ ਆਈ. ਪੀ. ਐੱਲ. ਖੇਡਣਗੇ। ਇਸ ਤੋਂ ਪਹਿਲਾਂ ਉਨ੍ਹਾਂ 2019 ’ਚ ਮੁੰਬਈ ਇੰਡੀਅਨਜ਼ ਵੱਲੋਂ 5 ਮੈਚ ਖੇਡੇ ਸਨ।
ਇਹ ਵੀ ਪੜ੍ਹੋ : ..ਜਦੋਂ IPL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਚ ਪੁੱਜੇ ਅਦਾਕਾਰ ਰਣਵੀਰ ਸਿੰਘ

ਹੇਜ਼ਲਵੁੱਡ ਦੇ ਇਸ ਟੀ-20 ਲੀਗ ਤੋਂ ਹਟਣ ਦੇ ਬਾਅਦ ਸੀ. ਐੱਸ. ਕੇ. ਨੇ ਬੇਹਰੇਨਡੋਰਫ਼ ਨੂੰ ਟੀਮ ’ਚ ਚੁਣਿਆ। ਜਾਣਕਾਰੀ ਮੁਤਾਬਕ ਹੇਜ਼ਲਵੁੱਡ ਐਸ਼ੇਜ਼ ਤੇ ਟੀ-20 ਵਰਲਡ ਕੱਪ ਸੀਰੀਜ਼ ਤੋਂ ਪਹਿਲਾਂ ਖ਼ੁਦ ਨੂੰ ਤਰੋਤਾਜ਼ਾ ਰਖਣਾ ਚਾਹੁੰਦੇ ਹਨ ਤੇ ਇਸ ਲਈ ਉਨ੍ਹਾਂ ਨੇ ਆਈ. ਪੀ. ਐੱਲ. ’ਚ ਨਾ ਖੇਡਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਅੱਜ MI ਦੇ RCB ਵਿਚਾਲੇ ਮੈਚ ਨਾਲ ਹੋਵੇਗਾ IPL ਦਾ ਆਗਾਜ਼, ਜਾਣੋ ਪਿੱਚ ਤੇ ਟਾਪ ਪਲੇਅਰ ਬਾਰੇ

ਇਸ 30 ਸਾਲਾ ਖਿਡਾਰੀ (ਹੇਜ਼ਲਵੁੱਡ) ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਖੇਡੇ ਗਏ ਆਈ. ਪੀ. ਐੱਲ. ਦੇ ਪਿਛਲੇ ਸੀਜ਼ਨ ’ਚ 3 ਮੈਚ ਖੇਡੇ ਸਨ। ਚੇਨਈ ਆਈ. ਪੀ. ਐੱਲ. 2020 ’ਚ ਪਹਿਲੀ ਵਾਰ ਪਲੇਅ ਆਫ਼ ’ਚ ਕੁਆਲੀਫ਼ਾਈ ਕਰਨ ’ਚ ਅਸਫਲ ਰਹੀ ਸੀ ਪਰ ਹੁਣ ਟੀਮ ਇਕ ਵਾਰ ਫ਼ਿਰ ਤਿਆਰ ਹੈ ਤੇ ਉਹ ਆਈ. ਪੀ. ਐੱਲ. ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਮੁੰਬਈ ’ਚ ਦਿੱਲੀ ਕੈਪੀਟਲਸ ਖ਼ਿਲਾਫ਼ 10 ਅਪ੍ਰੈਲ ਤੋਂ ਕਰੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News