ਜੋਸੇਫ ਤੇ ਐਮੀ ਹੰਟਰ ICC ਦੇ ‘ਮੰਥ ਆਫ ਦਿ ਪਲੇਅਰ’ ਚੁਣੇ ਗਏ

Tuesday, Feb 13, 2024 - 07:01 PM (IST)

ਜੋਸੇਫ ਤੇ ਐਮੀ ਹੰਟਰ ICC ਦੇ ‘ਮੰਥ ਆਫ ਦਿ ਪਲੇਅਰ’ ਚੁਣੇ ਗਏ

ਦੁਬਈ–ਆਸਟ੍ਰੇਲੀਆ ਵਿਰੁੱਧ ਦੋ ਮੈਚਾਂ ਦੀ ਟੈਸਟ ਲੜੀ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲਾ ਤੇਜ਼ ਗੇਂਦਬਾਜ਼ ਸ਼ਾਮਰ ਜੋਸੇਫ ਮੰਗਲਵਾਰ ਨੂੰ ਆਈ. ਸੀ. ਸੀ. ਦੇ ‘ਮੰਥ ਆਫ ਦਿ ਪਲੇਅਰ’ ਦਾ ਐਵਾਰਡ ਜਿੱਤਣ ਵਾਲਾ ਵੈਸਟਇੰਡੀਜ਼ ਦਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ। ਉੱਥੇ ਹੀ, ਆਇਰਲੈਂਡ ਦੀ ਹਮਲਾਵਰ ਨੌਜਵਾਨ ਬੱਲੇਬਾਜ਼ ਐਮੀ ਹੰਟਰ ਜ਼ਿੰਬਾਬਵੇ ਵਿਰੁੱਧ ਆਪਣੇ ਦਮਦਾਰ ਪ੍ਰਦਰਸ਼ਨ ਤੋਂ ਬਾਅਦ ਮਹਿਲਾ ਵਰਗ ਵਿਚ ਇਹ ਖਿਤਾਬ ਜਿੱਤਣ ਵਿਚ ਸਫਲ ਰਹੀ। ਪਿਛਲੇ ਹਫਤੇ ਖਿਡਾਰੀਆਂ ਦੀ ਸੂਚੀ ਦੇ ਐਲਾਨ ਤੋਂ ਬਾਅਦ ਆਈ. ਸੀ. ਸੀ. ਨੇ ਮੰਗਲਵਾਰ ਨੂੰ ਜਨਵਰੀ ਲਈ ਐਵਾਰਡ ਜੇਤੂਆਂ ਦਾ ਐਲਾਨ ਕੀਤਾ।


author

Aarti dhillon

Content Editor

Related News