ਇਸਨਰ ਅਤੇ ਹੈਰੀਸਨ ਵਿਚਾਲੇ ਹੋਵੇਗਾ ਅਟਲਾਂਟਾ ਓਪਨ ਦਾ ਖਿਤਾਬੀ ਮੁਕਾਬਲਾ
Sunday, Jul 29, 2018 - 03:08 PM (IST)

ਲਾਸ ਏਂਜਲਸ— ਚੋਟੀ ਦਾ ਦਰਜਾ ਪ੍ਰਾਪਤ ਜਾਨ ਇਸਨਰ ਨੇ ਆਸਟਰੇਲੀਆਈ ਮੈਥਿਊ ਇਬਡੇਨ ਨੂੰ 6-4, 6-7 (6/8), 6-1 ਨਾਲ ਹਰਾ ਕੇ ਅੱਠਵੀਂ ਵਾਰ ਅਟਲਾਂਟਾ ਓਪਨ ਦੇ ਫਾਈਨਲ 'ਚ ਜਗ੍ਹਾ ਬਣਾਈ।
ਇਸਨਰ ਨੇ ਇਸ ਤਰ੍ਹਾਂ ਨਾਲ ਇਬਡੇਨ ਤੋਂ ਇਸ ਸਾਲ ਦੇ ਸ਼ੁਰੂ 'ਚ ਆਸਟਰੇਲੀਆਈ ਓਪਨ 'ਚ ਹਾਰ ਦਾ ਬਦਲਾ ਵੀ ਚੁਕਤਾ ਕਰ ਦਿੱਤਾ। ਫਾਈਨਲ 'ਚ ਇਸਨਰ ਦਾ ਮੁਕਾਬਲਾ ਹਮਵਤਨ ਅਮਰੀਕੀ ਖਿਡਾਰੀ ਰੇਆਨ ਹੈਰੀਸਨ ਨਾਲ ਹੋਵੇਗਾ ਜਿਨ੍ਹਾਂ ਨੇ ਬ੍ਰਿਟੇਨ ਦੇ ਕੈਮਰਨ ਨੋਰੀ ਨੂੰ 2-6, 6-3, 6-2 ਨਾਲ ਹਰਾਇਆ। ਇਸਨਰ ਨੇ ਅਟਲਾਂਟਾ 'ਚ 9 'ਚੋਂ 8 ਵਾਰ ਸੈਮੀਫਾਈਨਲ ਮੁਕਾਬਲੇ ਜਿੱਤੇ ਹਨ।