ਆਰਚਰ ਦੀ ਮੈਗਾ IPL ਨਿਲਾਮੀ ’ਚ ਵਾਪਸੀ, 2023 ਸੀਜ਼ਨ ਤੋਂ ਖੇਡਣ ਲਈ ਹੋਣਗੇ ਉਪਲਬਧ
Tuesday, Feb 01, 2022 - 03:41 PM (IST)
ਮੁੰਬਈ (ਵਾਰਤਾ): ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਆਈ.ਪੀ.ਐੱਲ. 2022 ਲਈ ਹੋਣ ਵਾਲੀ ਮੈਗਾ ਨਿਲਾਮੀ ਵਿਚ ਵਾਪਸੀ ਕੀਤੀ ਹੈ। ਕ੍ਰਿਕਬਜ਼ ਦੇ ਅਨੁਸਾਰ, ਆਰਚਰ ਨੇ 12 ਅਤੇ 13 ਫਰਵਰੀ ਨੂੰ ਬੈਂਗਲੁਰੂ ਵਿਚ ਹੋਣ ਵਾਲੀ ਮੈਗਾ ਨਿਲਾਮੀ ਲਈ ਆਪਣਾ ਨਾਮ ਸੂਚੀਬੱਧ ਕੀਤਾ ਹੈ, ਜਿਸ ਦੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ ਨੂੰ ਫਰੈਂਚਾਇਜ਼ੀ ਤੋਂ ਪੁਸ਼ਟੀ ਕੀਤੀ। ਆਰਚਰ ਨੇ ਖੁਦ ਆਪਣਾ ਬੇਸ ਪ੍ਰਾਈਸ 2 ਕਰੋੜ ਰੁਪਏ ਰੱਖਿਆ ਹੈ।
ਇਹ ਵੀ ਪੜ੍ਹੋ: PR ਸ਼੍ਰੀਜੇਸ਼ ‘ਵਰਲਡ ਸਪੋਰਟਸ ਐਥਲੀਟ ਆਫ ਦਿ ਯੀਅਰ’ ਪੁਰਸਕਾਰ ਜਿੱਤਣ ਵਾਲੇ ਦੂਜੇ ਭਾਰਤੀ ਬਣੇ
ਬੀ.ਸੀ.ਸੀ.ਆਈ. ਨੇ ਹਾਲਾਂਕਿ ਸਾਰੀਆਂ ਫਰੈਂਚਾਈਜ਼ੀਆਂਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ 26 ਸਾਲਾ ਤੇਜ਼ ਗੇਂਦਬਾਜ਼ ਦਾ ਇਸ ਸਾਲ ਦੇ ਆਈ.ਪੀ.ਐੱਲ. ਵਿਚ ਹਿੱਸਾ ਲੈਣਾ ਉਨ੍ਹਾਂ ਦੀ ਮੌਜੂਦਾ ਸੱਟ ਦੀ ਸਥਿਤੀ ਨੂੰ ਦੇਖਦੇ ਹੋਏ ਸ਼ੱਕੀ ਹੈ। ਉਨ੍ਹਾਂ ਦਾ ਨਾਂ ਨਿਲਾਮੀ ਵਿਚ ਇਸ ਲਈ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਬੀ.ਸੀ.ਸੀ.ਆਈ. ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦਾ 2023 ਅਤੇ 2024 ਸੀਜ਼ਨ ਵਿਚ ਖੇਡਣਾ ਯਕੀਨੀ ਹੈ।
ਇਹ ਵੀ ਪੜ੍ਹੋ: ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ
ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. ਫਰੈਂਚਾਇਜ਼ੀਆਂ ਨੂੰ 44 ਨਵੇਂ ਨਾਵਾਂ ਦੀ ਸੂਚੀ ਮੁਹੱਈਆ ਕਰਵਾਉਣ ਲਈ ਪੱਤਰ ਲਿਖਿਆ ਹੈ, ਜਿਨ੍ਹਾਂ ਨੂੰ ਫਰੈਂਚਾਈਜ਼ੀਆਂ ਦੀ ਬੇਨਤੀ ’ਤੇ ਨਿਲਾਮੀ ਰਜਿਸਟਰ ਵਿਚ ਸ਼ਾਮਲ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਨੇ ਕਿਹਾ, ‘ਈ.ਸੀ.ਬੀ. ਨੇ 2023 ਅਤੇ 2024 ਵਿਚ ਸੰਭਾਵਿਤ ਭਾਗੀਦਾਰੀ ਦੇ ਮੱਦੇਨਜ਼ਰ ਆਰਚਰ ਨੂੰ ਨਿਲਾਮੀ ਲਈ ਰਜਿਸਟਰ ਕੀਤਾ ਹੈ, ਕਿਉਂਕਿ ਉਨ੍ਹਾਂ ਦੀ ਮੌਜੂਦਾ ਸੱਟ ਕਾਰਨ ਉਨ੍ਹਾਂ ਦੇ ਆਈ.ਪੀ.ਐੱਲ. 2022 ਵਿਚ ਹਿੱਸਾ ਲੈਣ ਦੀ ਸੰਭਾਵਨਾ ਨਹੀਂ ਹੈ।’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।