ਟੈਨਿਸ ਖਿਡਾਰੀ ਸੋਂਗਾ ਫਰੈਂਚ ਓਪਨ ਤੋਂ ਬਾਅਦ ਲੈਣਗੇ ਸੰਨਿਆਸ

Thursday, Apr 07, 2022 - 04:46 PM (IST)

ਟੈਨਿਸ ਖਿਡਾਰੀ ਸੋਂਗਾ ਫਰੈਂਚ ਓਪਨ ਤੋਂ ਬਾਅਦ ਲੈਣਗੇ ਸੰਨਿਆਸ

ਪੈਰਿਸ (ਭਾਸ਼ਾ)- ਆਸਟ੍ਰੇਲੀਅਨ ਓਪਨ ਦੇ ਸਾਬਕਾ ਉਪ ਜੇਤੂ ਜੋ-ਵਿਲਫਰੇਡ ਸੋਂਗਾ ਨੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਆਪਣੇ ਕਰੀਅਰ ਦੌਰਾਨ ਸੱਟਾਂ ਨਾਲ ਜੂਝਣ ਵਾਲੇ ਸੋਂਗਾ ਇਸ ਤਰ੍ਹਾਂ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਆਪਣੇ ਕਰੀਅਰ ਦਾ ਅੰਤ ਕਰਨਗੇ। ਫਰਾਂਸ ਦੇ 36 ਸਾਲਾ ਸੋਂਗਾ ਨੇ 2012 ਵਿੱਚ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ਹਾਸਲ ਕੀਤੀ ਪਰ ਪਿਛਲੀ ਵਾਰ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਦੀ ਮੌਜੂਦਾ ਰੈਂਕਿੰਗ 220 ਹੈ।

ਇਸ ਦਾ ਮਤਲਬ ਹੈ ਕਿ ਸੋਂਗਾ ਨੂੰ ਰੋਲਾਂ ਗੈਰੋ ਦੇ ਮੁੱਖ ਡਰਾਅ 'ਚ ਸਿੱਧੀ ਐਂਟਰੀ ਨਹੀਂ ਮਿਲੇਗੀ ਅਤੇ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਦਿੱਤੇ ਵਾਈਲਡ ਕਾਰਡ 'ਤੇ ਭਰੋਸਾ ਕਰਨਾ ਹੋਵੇਗਾ। ਲਗਭਗ 20 ਸਾਲ ਪਹਿਲਾਂ ਸਾਹਮਣੇ ਆਏ ਫਰਾਂਸ ਦੇ ਦਿੱਗਜ ਖਿਡਾਰੀਆਂ 'ਚੋਂ ਸੋਂਗਾ ਪਹਿਲੇ ਹਨ, ਜੋ ਸੰਨਿਆਸ ਲੈ ਰਹੇ ਹਨ। ਇਨ੍ਹਾਂ ਦਿੱਗਜਾਂ ਦੀ ਸੂਚੀ ਵਿਚ ਗੇਲ ਮੋਨਫਿਲਸ, ਰਿਚਰਡ ਗੈਸਕੇਟ ਅਤੇ ਜਾਈਲਸ ਸਿਮੋਨ ਵੀ ਸ਼ਾਮਲ ਹਨ।

ਸੋਂਗਾ ਨੇ ਵੀਡੀਓ ਸੰਦੇਸ਼ 'ਚ ਕਿਹਾ, ''ਇਹ ਮੇਰੇ ਲਈ ਆਖਰੀ ਰੋਮਾਂਚ ਹੋਵੇਗਾ। ਰੋਲਾਂ ਗੈਰੋ ਵਿਖੇ ਇਹ ਮੇਰਾ 15ਵਾਂ ਟੂਰਨਾਮੈਂਟ ਹੋਵੇਗਾ। ਉਮੀਦ ਹੈ ਕਿ ਮੈਂ ਫਿੱਟ ਰਹਾਂਗਾ।” ਸੋਂਗਾ 2013 ਅਤੇ 2015 ਵਿੱਚ ਫ੍ਰੈਂਚ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚੇ ਸਨ। ਉਨ੍ਹਾਂ ਨੇ 18 ATP ਖ਼ਿਤਾਬ ਜਿੱਤੇ ਅਤੇ 2008 ਵਿਚ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੂੰ ਨੋਵਾਕ ਜੋਕੋਵਿਚ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।


author

cherry

Content Editor

Related News