ਜੀਵਾ ਧੋਨੀ ਬਣੀ ਹੋਈ ਹੈ ਹਰ ਦਿਲ ਅਜ਼ੀਜ਼

Friday, Jun 07, 2019 - 03:50 AM (IST)

ਜੀਵਾ ਧੋਨੀ ਬਣੀ ਹੋਈ ਹੈ ਹਰ ਦਿਲ ਅਜ਼ੀਜ਼

ਸਾਊਥੰਪਟਨ— ਕ੍ਰਿਕਟ ਪ੍ਰੇਮੀ ਵਿਸ਼ਵ ਕੱਪ ਦੌਰਾਨ ਮੈਦਾਨ 'ਤੇ ਮਹਿੰਦਰ ਸਿੰਘ ਧੋਨੀ ਦਾ ਜਲਵਾ ਦੇਖਣ ਨੂੰ ਬੇਤਾਬ ਸਨ ਪਰ ਮੈਦਾਨ 'ਚੋਂ ਬਾਹਰ ਉਸਦੀ ਬੇਟੀ ਜੀਵਾ ਸੁਪਰ ਸਟਾਰ ਹੈ।


ਆਈ. ਪੀ.ਐੱਲ. ਵਿਚ ਚੇਨਈ ਸੁਪਰਕਿੰਗਜ਼ ਦੇ ਸਾਰੇ ਮੈਚਾਂ ਵਿਚ ਜੀਵਾ ਨਜ਼ਰ ਆਉਂਦੀ ਸੀ। ਉਹ ਇੱਥੇ ਵੀ ਮੀਡੀਆ ਦੀ ਕੰਡੀਨ ਵਿਚ ਟੀਮ ਦੇ ਇਕ ਸਹਿਯੋਗੀ ਸਟਾਫ ਦੇ ਨਾਲ ਕੁਝ ਖਾਣ ਆਈ। ਇਸ ਸਮੇਂ ਆਈ. ਸੀ. ਸੀ. ਦੀ ਪ੍ਰਸਾਰਣ ਟੀਮ ਦੇ ਇਕ ਮੈਂਬਰ ਨੇ ਉਸਦੇ ਨਾਲ ਸੈਲਫੀ ਲੈਣੀ ਚਾਹੀ ਪਰ ਟੀਮ ਦੇ ਸਹਿਯੋਗੀ ਸਟਾਫ ਨੇ ਸੁਰੱਖਿਆ ਕਾਰਣਾਂ ਤੋਂ ਮਨ੍ਹਾ ਕਰ ਦਿੱਤਾ।


author

Gurdeep Singh

Content Editor

Related News