ਜਿਮੀ ਨੀਸ਼ਮ ਨੇ ਰਾਹੁਲ ''ਤੇ ਕੱਸਿਆ ਤੰਜ, ਬੋਲੇ- ਕੁਝ ਦੌੜਾਂ IPL ਲਈ ਵੀ ਬਚਾ ਕੇ ਰੱਖ ਲਵੋ
02/12/2020 12:57:40 PM
ਸਪੋਰਟਸ ਡੈਸਕ : ਲੋਕੇਸ਼ ਰਾਹੁਲ ਦਾ ਸ਼ਾਨਦਾਰ ਸੈਂਕੜਾ ਵੀ ਭਾਰਤ ਨੂੰ ਤੀਜੇ ਅਤੇ ਆਖਰੀ ਵਨ ਡੇ ਵਿਚ ਹਾਰ ਤੋਂ ਨਹੀਂ ਬਚਾ ਸਕਿਆ ਅਤੇ ਮੇਜ਼ਬਾਨ ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਹੈਨਰੀ ਨਿਕੋਲਸ, ਮਾਰਟਿਨ ਗੁਪਟਿਲ ਅਤੇ ਕੌਲਿਨ ਡੀ ਗ੍ਰੈਂਡਹਾਮ ਦੇ ਅਰਧ ਸੈਂਕੜਿਆਂ ਦੀ ਬਦੌਲਤ ਇਹ ਮੁਕਾਬਲਾ 5 ਵਿਕਟਾਂ ਨਾਲ ਜਿੱਤ ਕੇ ਤਿਨ ਮੈਚਾਂ ਦੀ ਸੀਰੀਜ਼ ਵਿਚ ਕਲੀਨ ਸਵੀਪ ਕਰ ਲਿਆ। ਅਜਿਹੇ 'ਚ ਕੀਵੀ ਟੀਮ ਦੇ ਖਿਡਾਰੀ ਜਿਮੀ ਨੀਸ਼ਮ ਨੇ ਕੇ. ਐੱਲ. ਰਾਹੁਲ ਦੇ ਨਾਲ ਟਵਿੱਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਹ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Paper, scissors, rock? 😂 pic.twitter.com/PFrK8ZcF9k
— Jimmy Neesham (@JimmyNeesh) February 11, 2020
Let’s settle this in April. See u in a bit 🤙🏾
— K L Rahul (@klrahul11) February 12, 2020
ਦਰਅਸਲ, ਜਿਮੀ ਨੀਸ਼ਮ ਨੇ ਕੇ. ਐੱਲ. ਰਾਹੁਲ ਦੇ ਨਾਲ ਮਿਲ ਕੇ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਉਸ ਨੇ ਕੈਪਸ਼ਨ 'ਚ ਲਿਖਿਆ, ''ਪੇਪਰ, ਸਿਜ਼ਰਸ, ਰਾਕ।'' ਇਸ ਸਵੀਰ ਵਿਚ ਅੰਪਾਇਰ ਦੇ ਨਾਲ ਦਿਸ ਰਹੇ ਨੀਸ਼ਮ ਅਤੇ ਰਾਹੁਲ ਅਜਿਹੇ ਪੋਜ਼ ਵਿਚ ਦਿਸ ਰਹੇ ਹਨ, ਜਿਵੇਂ ਉਹ ਇਹ ਲੋਕ ਪ੍ਰਸਿੱਧ ਗੇਮ ਖੇਡ ਰਹੇ ਹੋਣ। ਉੱਥੇ ਹੀ ਨੀਸ਼ਮ ਨੇ ਤੀਜੇ ਵਨ ਡੇ ਵਿਚ ਆਪਣਾ ਚੌਥਾ ਸੈਂਕੜਾ ਲਗਾਉਣ ਵਾਲੇ ਰਾਹੁਲ ਦੀ ਬੱਲੇਬਾਜ਼ੀ ਦੀ ਸ਼ਲਾਘਾ ਵੀ ਕੀਤੀ। ਉਸ ਨੇ ਲਿਖਿਆ ਕਿ ਕੁਝ ਦੌੜਾਂ ਅਪ੍ਰੈਲ (ਆਈ. ਪੀ. ਐੱਲ.) ਲਈ ਵੀ ਬਚਾ ਰੱਖਣ ਨਾ ਭੁੱਲੋ, ਕੇ. ਐੱਲ. ਰਾਹੁਲ।
Don’t forget to save some runs for April aye @klrahul11 ? 👏
— Jimmy Neesham (@JimmyNeesh) February 11, 2020