ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਸੀਰੀਜ਼ ''ਤੇ ਝੂਲਨ ਗੋਸਵਾਮੀ ਦਾ ਬਿਆਨ, ਆਖੀ ਇਹ ਗੱਲ

Saturday, Jan 08, 2022 - 04:02 PM (IST)

ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਸੀਰੀਜ਼ ''ਤੇ ਝੂਲਨ ਗੋਸਵਾਮੀ ਦਾ ਬਿਆਨ, ਆਖੀ ਇਹ ਗੱਲ

ਨਵੀਂ ਦਿੱਲੀ- ਭਾਰਤ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਵਨ-ਡੇ ਸੀਰੀਜ਼ ਖੇਡਣਾ ਟੀਮ ਨੂੰ ਫ਼ਾਇਦਾ ਦੇਵੇਗਾ। 39 ਸਾਲਾ ਝੂਲਨ ਜੋ ਕਿ ਵਨ-ਡੇ ਮੈਚਾਂ 'ਚ ਮੋਹਰਲੀ ਵਿਕਟ ਲੈਣ ਵਾਲੀ ਕ੍ਰਿਕਟਰ ਹੈ, ਵੀ ਆਪਣੇ ਆਖ਼ਰੀ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਮੇਗਾ ਈਵੈਂਟ 'ਚ ਹਿੱਸਾ ਲਵੇਗੀ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਇੰਸਟਾਗ੍ਰਾਮ ਤੋਂ ਹੁੰਦੀ ਹੈ ਮੋਟੀ ਕਮਾਈ, ਇਕ ਪੋਸਟ ਦੇ ਮਿਲਦੇ ਹਨ ਇੰਨੇ ਕਰੋੜ ਰੁਪਏ

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਖ਼ਿਲਾਫ਼ ਵਨ-ਡੇ ਸੀਰੀਜ਼ 11 ਫ਼ਰਵਰੀ ਤੋਂ ਸ਼ੁਰੂ ਹੋਵੇਗੀ। ਝੂਲਨ ਨੇ ਕਿਹਾ- ਸਾਨੂੰ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਖੇਡਣ ਨੂੰ ਮਿਲ ਰਿਹਾ ਹੈ ਜੋ ਇਕ ਚੰਗੀ ਤਿਆਰੀ ਹੈ। ਇਸ ਨਾਲ ਸਾਨੂੰ ਹਾਲਾਤ ਤੇ ਮੌਸਮ ਦੇ ਮੁਤਾਬਕ ਢਲਣ 'ਚ ਮਦਦ ਮਿਲੇਗੀ। ਝੂਲਨ ਨੇ ਕਿਹਾ ਕਿ ਉੱਥੇ ਬਹੁਤ ਹਵਾ ਚਲ ਰਹੀ ਹੈ ਤੇ ਕ੍ਰਿਕਟਰਾਂ ਦੇ ਤੌਰ 'ਤੇ ਸਾਨੂੰ ਹਾਲਾਤ ਨਾਲ ਤਾਲਮੇਲ ਬਿਠਾਉਣ ਲਈ ਕੁਝ ਸਮਾਂ ਚਾਹੀਦਾ ਹੈ। 

ਇਹ ਵੀ ਪੜ੍ਹੋ : ਧੋਨੀ ਨੇ ਪਾਕਿ ਦੇ ਖਿਡਾਰੀ ਨੂੰ ਭੇਜਿਆ ਖ਼ਾਸ ਤੋਹਫ਼ਾ, ਗਿਫਟ ਪ੍ਰਾਪਤ ਕਰਕੇ ਭਾਵੁਕ ਹੋਇਆ ਗੇਂਦਬਾਜ਼

ਅਸੀਂ ਗੇਂਦਬਾਜ਼ਾਂ ਲਈ ਸ਼ੁਰੂਆਤ 'ਚ ਹਵਾ ਦੇ ਖ਼ਿਲਾਫ਼ ਗੇਂਦਬਾਜ਼ੀ ਕਰਨਾ ਮੁਸ਼ਕਲ ਹੁੰਦਾ ਹੈ। ਇਹ ਪੰਜ ਮੈਚ ਸਾਨੂੰ ਹਾਲਾਤ ਤੇ ਮੌਸਮ ਤੋਂ ਜਾਣੂ ਕਰਵਾਉਣ ਦੀ ਇਜਾਜ਼ਤ ਦੇਣਗੇ। ਸਾਰੇ ਮੈਚ ਮਹੱਤਵਪੂਰਨ ਹੋਣ ਜਾ ਰਹੇ ਹਨ। ਸਾਡੇ ਕੋਲ 18 ਦਾ ਇਕ ਦਸਤਾ ਹੈ। ਝੂਲਨ ਨੇ ਕਿਹਾ- ਕੋਵਿਡ ਕਾਰਨ ਅਸੀਂ ਬਹੁਤ ਜ਼ਿਆਦਾ ਕੌਮਾਂਤਰੀ ਕ੍ਰਿਕਟ ਨਹੀਂ ਖੇਡਿਆ ਹੈ। ਇਸ ਲਈ ਸਾਨੂੰ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਆਪਣੀਆਂ ਕਮੀਆਂ ਨੂੰ ਠੀਕ ਕਰਨ ਦਾ ਮੌਕਾ ਮਿਲੇਗਾ। ਭਾਰਤ ਆਖ਼ਰੀ ਵਾਰ ਸਤੰਬਰ-ਅਕਤੂਬਰ 'ਚ ਆਸਟਰੇਲੀਆ ਦੌਰੇ 'ਤੇ ਗਿਆ ਸੀ। ਇਸ ਤੋਂ ਬਾਅਦ 8 ਭਾਰਤੀ ਖਿਡਾਰੀਆਂ ਨੇ ਬਿੱਗ ਬੈਸ਼ ਲੀਗ 'ਚ ਹਿੱਸਾ ਲਿਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News