ਇਕ ਫਾਰਮੈਟ ''ਚ ਖੇਡਣ ਦਾ ਆਨੰਦ ਮਾਣ ਰਹੀ ਹਾਂ : ਝੂਲਨ

Wednesday, Feb 27, 2019 - 05:25 PM (IST)

ਮੁੰਬਈ— ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਬੁੱਧਵਾਰ ਨੂੰ ਕਿਹਾ ਕਿ ਟੀ-20 ਤੋਂ ਸਨਿਆਸ ਲੈਣ ਦੇ ਬਾਅਦ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਰੋਤਾਜ਼ਾ ਹੋਈ ਅਤੇ ਹੁਣ ਉਹ 50 ਓਵਰ ਦੇ ਫਾਰਮੈਟ 'ਚ ਖੇਡਣ ਦਾ ਆਨੰਦ ਮਾਣ ਰਹੀ ਹਾਂ। ਵਨ ਡੇ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟ ਝਟਕਾਉਣ ਵਾਲੀ ਕੋਲਕਾਤਾ ਦੀ 36 ਸਾਲਾਂ ਦੀ ਝੂਲਨ ਨੇ ਪਿਛਲੇ ਸਾਲ ਨਵੰਬਰ 'ਚ ਹੋਏ ਟੀ-20 ਵਿਸ਼ਵ ਕੱਪ ਤੋਂ ਤਿੰਨ ਮਹੀਨੇ ਪਹਿਲਾਂ ਟੀ-20 ਤੋਂ ਸਨਿਆਸ ਲੈ ਲਿਆ ਸੀ। 

ਝੂਲਨ ਨੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਤੀਜੇ ਅਤੇ ਅੰਤਿਮ ਵਨ ਡੇ ਕੌਮਾਂਤਰੀ ਮੈਚ ਦੀ ਪੂਰਬਲੀ ਸ਼ਾਮ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਆਪਣੇ ਕ੍ਰਿਕਟ ਦਾ ਆਨੰਦ ਮਾਣ ਰਹੀ ਹਾਂ ਕਿਉਂਕਿ ਟੀ-20 ਅਜਿਹਾ ਫਾਰਮੈਟ ਹੈ ਜਿੱਥੇ ਤੁਹਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੋੜ੍ਹਾ ਹਮਲਾਵਰ ਹੋਣ ਪੈਂਦਾ ਹੈ। ਇਸ ਲਈ ਮੈਂ ਵਨ ਡੇ ਮੈਚ ਖੇਡਣ ਦਾ ਭਰਪੂਰ ਆਨੰਦ ਮਾਣ ਰਹੀ ਹਾਂ। ਝੂਲਨ ਨੇ ਕਿਹਾ ਕਿ ਉਹ ਪਿਛਲੇ ਸਾਲ ਦੱਖਣੀ ਅਫਰੀਕਾ ਦੌਰੇ ਦੇ ਸਮੇਂ ਤੋਂ ਆਪਣੀ ਲੈਅ ਦਾ ਆਨੰਦ ਮਾਣ ਰਹੀ ਹਾਂ। ਮੈਂ ਇੰਗਲੈਂਡ ਦੇ ਖਿਲਾਫ ਨਾਗਪੁਰ 'ਚ ਚੰਗੀ ਗੇਂਦਬਾਜ਼ੀ ਕੀਤੀ। ਸ਼੍ਰੀਲੰਕਾ 'ਚ ਮੈਂ ਚੰਗੀ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਅਤੇ ਇੰਗਲੈਂਡ 'ਚ ਵੀ। ਝੂਲਨ ਨੇ ਕਿਹਾ ਕਿ ਮੈਂ ਆਪਣੀ ਲੈਅ ਦਾ ਆਨੰਦ ਮਾਣਦੇ ਹੋਏ ਇਕ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜੋ ਮੈਂ ਆਪਣੇ ਵੱਲੋਂ ਕਰ ਸਕਦੀ ਹਾਂ। 
PunjabKesari
ਝੂਲਨ ਨੇ ਪਹਿਲੇ ਵਨ ਡੇ ਮੈਚ 'ਚ 30 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ 200 ਤੋਂ ਵੱਧ ਦੌੜਾਂ ਦਾ ਸਕੋਰ ਖੜ੍ਹਾ ਕਰਨ 'ਚ ਸਫਲ ਰਿਹਾ ਅਤੇ ਇਸ ਖਿਡਾਰਨ ਨੇ ਉਸ ਦੇ ਬੱਲੇਬਾਜ਼ੀ ਦੇ ਹੁਨਰ 'ਤੇ ਵਿਸ਼ਵਾਸ ਕਰਨ ਦਾ ਸਿਹਰਾ ਕੋਚ ਡਬਲਿਊ.ਵੀ.  ਰਮਨ ਨੂੰ ਦਿੱਤਾ। ਭਾਰਤ ਨੇ ਪਹਿਲੇ ਦੋ ਮੈਚ ਜਿੱਤ ਕੇ ਆਈ.ਸੀ.ਸੀ. ਮਹਿਲਾ ਚੈਂਪੀਅਨਸ਼ਿਪ 'ਚ ਚਾਰ ਅੰਕ ਹਾਸਲ ਕਰ ਲਏ ਹਨ। ਮੇਜ਼ਬਾਨ ਟੀਮ 2-0 ਨਾਲ ਬੜ੍ਹਤ ਦੇ ਨਾਲ ਪਹਿਲੇ ਹੀ ਤਿਨ ਮੈਚਾਂ ਦੀ ਲੜੀ ਆਪਣੇ ਨਾਂ ਕਰ ਚੁੱਕੀ ਹੈ ਪਰ ਝੂਲਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਅੰਤਿਮ ਮੈਚ 'ਚ ਇੰਗਲੈਂਡ ਨੂੰ ਹਲਕੇ 'ਚ ਨਹੀਂ ਲੈ ਸਕਦੀ ਕਿਉਂਕਿ ਚੈਂਪੀਅਨਸ਼ਿਪ ਅੰਕ ਦਾਅ 'ਤੇ ਲੱਗੇ ਹੋਏ ਹਨ।


Tarsem Singh

Content Editor

Related News