ਝਾਰਖੰਡ ਦੇ CM ਹੇਮੰਤ ਸੋਰੇਨ ਤੇ ਵਿਧਾਇਕਾਂ ਨੇ ਖੇਡੀ ਕ੍ਰਿਕਟ, 42 ਲੱਖ 'ਚ ਪਏ 2 ਮੈਚ
Wednesday, Dec 08, 2021 - 03:04 PM (IST)
ਸਪੋਰਟਸ ਡੈਸਕ- ਕੋਰੋਨਾ ਮਹਾਮਾਰੀ ਕਾਰਨ ਦੇਸ਼ ਤੇ ਸੂਬਿਆਂ ਦੀ ਆਰਥਿਕ ਸਥਿਤੀ ਖ਼ਸਤਾ ਹਾਲ ਹੈ। ਝਾਰਖੰਡ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਝਾਰਖੰਡ ਦੇ ਸੀ. ਐੱਮ. ਹੇਮੰਤ ਸੋਰੇਨ ਤੇ ਉਨ੍ਹਾਂ ਦੇ ਵਿਧਾਇਕਾਂ ਤੇ ਮੀਡੀਆ ਕਰਮਚਾਰੀਆਂ ਦਰਮਿਆਨ ਖੇਡੇ ਗਏ ਦੋ ਗ਼ੈਰ ਰਸਮੀ ਕ੍ਰਿਕਟ ਮੈਚਾਂ ਦਾ ਖ਼ਰਚਾ 42 ਲੱਖ ਰੁਪਏ ਤੋਂ ਜ਼ਿਆਦਾ ਆਇਆ ਹੈ। ਇਸ 'ਚ ਇਕ ਮੈਚ 'ਚ ਸੂਬੇ ਦੇ ਮੁੱਖਮੰਤਰੀ ਹੇਮੰਤ ਸੋਰੇਨ ਮੈਨ ਆਫ ਦਿ ਮੈਚ ਰਹੇ ਸਨ।
ਇਹ ਵੀ ਪੜ੍ਹੋ : ਹਰਭਜਨ IPL ਫ੍ਰੈਂਚਾਇਜ਼ੀ ਦੇ ਸਹਿਯੋਗੀ ਸਟਾਫ ਨਾਲ ਜੁੜਨ ਦੀ ਤਿਆਰੀ 'ਚ
ਖ਼ਬਰ ਮੁਤਾਬਕ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਦੇ ਤਹਿਤ ਸੈਰ-ਸਪਾਟਾ, ਕਲਾ ਸੱਭਿਆਚਾਰ, ਖੇਡ ਤੇ ਯੁਵਾ ਮਾਮਲਿਆਂ ਦੇ ਵਿਭਾਗ ਤੋਂ ਇਕ ਅਖ਼ਬਾਰ ਨੇ ਕੁਝ ਅੰਕੜੇ ਹਾਸਲ ਕੀਤੇ। ਉਨ੍ਹਾਂ ਅੰਕੜਿਆਂ ਦੇ ਮੁਤਾਬਕ, ਇਹ ਬਿੱਲ 'ਅੰਡਰ ਪ੍ਰੋਸੈਸ' ਹੈ। ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਖੇਡਾਂ ਦੇ ਬਿਲਾਂ ਦੇ ਸੈੱਟ ਨੂੰ ਪਹਿਲਾਂ ਦੋ ਵਾਰ ਮਨਜ਼ੂਰੀ ਨਹੀਂ ਦਿੱਤੀ ਸੀ। ਪਹਿਲੀ ਵਾਰ ਵਿਭਾਗ ਦੇ ਪੱਧਰ 'ਤੇ ਤੇ ਫ਼ਿਰ ਮੰਤਰੀਮੰਡਲ ਦੇ ਪੱਧਰ 'ਤੇ।
ਕ੍ਰਿਕਟ ਮੈਚ ਵਿਧਾਇਕਾਂ ਦੇ ਮੀਡੀਆ ਕਰਮਚਾਰੀਆਂ ਦਰਮਿਆਨ ਖੇਡਿਆ ਗਿਆ ਸੀ
ਆਰ. ਟੀ. ਆਈ. ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਰਾਸ਼ੀ 'ਚੋਂ ਸਿਰਫ਼ ਨਵੀਂ ਕਿੱਟ ਖ਼ਰੀਦਣ 'ਤੇ ਹੀ ਕਰੀਬ 33 ਲੱਖ ਰੁਪਏ ਖ਼ਰਚ ਕੀਤੇ ਗਏ। ਨਵੀਂ ਕਿੱਟ 'ਚ ਟ੍ਰੈਕ ਸੂਟ, ਟੀ-ਸ਼ਰਟ, ਕੈਪ, ਕਿੱਟ ਬੈਗ, ਜੁਰਾਬਾਂ ਤੇ ਬੂਟ ਸ਼ਾਮਲ ਹਨ। ਦੋਵੇਂ ਕ੍ਰਿਕਟ ਮੈਚ ਟੈਨਿਸ ਬਾਲ ਨਾਲ ਖੇਡੇ ਗਏ ਸਨ। ਟੈਨਿਸ ਬਾਲ ਕ੍ਰਿਕਟ 'ਚ ਆਮ ਤੌਰ 'ਤੇ ਪੈਡ, ਦਸਤਾਨੇ, ਗਾਰਡ ਤੇ ਹੈਲਮੇਟ ਜਿਹੇ ਸੁਰੱਖਿਆਤਮ ਉਪਕਰਣਾਂ ਦੀ ਜ਼ਰੂਰਤ ਨਹੀਂ ਹੁੰਦੀ। ਇਕ ਅਧਿਕਾਰੀ ਮੁਤਾਬਕ, ਖ਼ਰੀਦੇ ਗਏ ਖੇਡ ਦੇ ਸਾਮਾਨ ਨੂੰ ਸੂਬਾ ਵਿਧਾਨਸਭਾ ਦੇ ਅਧਿਕਰੀਆਂ ਤੇ ਕਰਮਚਾਰੀਆਂ, ਸਾਰੇ 82 ਵਿਧਾਇਕਾਂ ਤੇ ਮੀਡੀਆ ਕਰਮਚਾਰੀਆਂ ਸਮੇਤ 100 ਤੋਂ ਵੱਧ ਲੋਕਾਂ ਨੂੰ ਵੰਡੇ ਗਏ। ਹਾਲਾਂਕਿ ਸਿਰਫ਼ 33 ਮੁਕਾਬਲੇਬਾਜ਼ ਹੀ ਮੈਦਾਨ 'ਤੇ ਉਤਰੇ ਸਨ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਲਈ 80-90 ਟੈਸਟ ਖੇਡਣਾ ਚਾਹੁੰਦਾ ਹਾਂ : ਏਜਾਜ਼ ਪਟੇਲ
ਦੋ ਕ੍ਰਿਕਟ ਮੈਚਾਂ ਦਾ ਬਿੱਲ ਬਣਿਆ 42 ਲੱਖ ਰੁਪਏ
ਆਰ. ਟੀ. ਆਈ. ਰਿਕਾਰਡ ਤੋਂ ਪਤਾ ਲੱਗਾ ਹੈ ਕਿ ਝਾਰਖੰਡ ਸੂਬਾ ਕ੍ਰਿਕਟ ਸੰਘ (ਜੇ. ਐੱਸ. ਸੀ. ਏ.) ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਕੁਲ 30.85 ਲੱਖ ਰੁਪਏ ਦਾ ਬਿੱਲ ਜਮਾਂ ਕੀਤਾ ਗਿਆ ਸੀ। ਉਸ 'ਚ ਟ੍ਰੈਕਸੂਟ, ਟੀ-ਸ਼ਰਟ, ਕੈਪ, ਕਿੱਟ ਬੈਗ, ਜੁਰਾਬਾਂ ਤੇ ਬੂਟਾਂ 'ਤੇ 23.99 ਲੱਖ ਰੁਪਏ ਦਾ ਖ਼ਰਚਾ ਦਿਖਾਇਆ ਗਿਆ ਹੈ। ਖਾਣ ਦੇ ਪੈਕੇਟ ਤੇ ਨਾਸ਼ਤੇ ਲਈ 3.17 ਲੱਖ ਰੁਪਏ ਤੇ ਹੋਰਨਾਂ ਵਸਤਾਂ ਦੇ ਬਿੱਲਾਂ ਦੇ ਇਲਾਵਾ ਰੌਸ਼ਨੀ ਦੀ ਸਪਲਾਈ ਲਈ ਈਂਧਨ ਦੇ ਤੌਰ 'ਤੇ 1.29 ਲੱਖ ਰੁਪਏ ਖ਼ਰਚ ਕੀਤੇ ਗਏ। ਦੂਜਾ ਮੈਚ 22 ਮਾਰਚ ਨੂੰ ਝਾਰਖੰਡ ਦੇ ਬਿਰਸਾ ਮੁੰਡਾ ਐਥਲੈਟਿਕਸ ਸਟੇਡੀਅਮ 'ਚ ਖੇਡਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।