The Hundred ’ਚ ਖੇਡੇਗੀ ਜੇਮਿਮਾਹ, ਇਸ ਟੀਮ ਨਾਲ ਕੀਤਾ ਕਰਾਰ

Saturday, May 29, 2021 - 04:16 PM (IST)

The Hundred ’ਚ ਖੇਡੇਗੀ ਜੇਮਿਮਾਹ, ਇਸ ਟੀਮ ਨਾਲ ਕੀਤਾ ਕਰਾਰ

ਮੁੰਬਈ— ਭਾਰਤ ਦੀ ਯੁਵਾ ਬੱਲੇਬਾਜ਼ ਜੇਮਿਮਾਹ ਰੌਡਿ੍ਰਗੇਜ 21 ਜੁਲਾਈ ਤੋਂ ਬਿ੍ਰਟੇਨ ’ਚ ਹੋਣ ਵਾਲੀ ਪਹਿਲੀ ‘ਦਿ ਹੰਡ੍ਰੇਡ’ ਸੀਰੀਜ਼ ’ਚ ਨਾਰਦਨ ਸੁਪਰਚਾਰਜਰਜ਼ ਲਈ ਖੇਡੇਗੀ। 20 ਸਾਲਾ ਜੇਮਿਮਾਹ ਦੇ ਨਾਲ ਭਾਰਤ ਦੀ ਟੀ-20 ਕਪਤਾਨ ਹਰਮਨਪ੍ਰੀਤ ਕੌਰ, ਉਪ ਕਪਤਾਨ ਸਮਿ੍ਰਤੀ ਮੰਧਾਨਾ, ਸਲਾਮੀ ਬੱਲੇਬਾਜ਼ ਸ਼ੇਫ਼ਾਲੀ ਵਰਮਾ ਤੇ ਹਰਫ਼ਨਮੌਲਾ ਦੀਪਤੀ ਸ਼ਰਮਾ ਵੀ ਟੂਰਨਾਮੈਂਟ ’ਚ ਖੇਡਣਗੀਆਂ।

100 ਗੇਂਦ ਦੇ ਟੂਰਨਾਮੈਂਟ ’ਚ ਅੱਠ ਪੁਰਸ਼ ਤੇ ਅੱਠ ਮਹਿਲਾ ਟੀਮਾਂ ਹਿੱਸਾ ਲੈ ਰਹੀਆਂ ਹਨ। ਜੇਮਿਮਾਹ ਨੇ ਕਿਹਾ ਕਿ ਮੈਨੂੰ ਇਸ ਦਾ ਇੰਤਜ਼ਾਰ ਹੈ। ਇਹ ਕੁਝ ਨਵਾਂ ਤੇ ਅਲਗ ਹੈ। ਜੇਮਿਮਾਹ ਨੂੰ ਜੂਨ ਤੋਂ ਇੰਗਲੈਂਡ ਖ਼ਿਲਾਫ਼ ਇਕ ਟੈਸਟ ਲਈ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਤਿੰਨ ਵਨ-ਡੇ ਤੇ ਤਿੰਨ ਟੀ-20 ਮੈਚ ਖੇਡੇ ਜਾਣਗੇ। ਉਹ ਫ਼ਿਲਹਾਲ ਮਹਿਲਾ ਟੀਮ ਦੇ ਨਾਲ ਮੁੰਬਈ ਵਿਖੇ ਇਕਾਂਤਵਾਸ ’ਤੇ ਹੈ।                      


author

Tarsem Singh

Content Editor

Related News