ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ ''ਚ ਹਾਸਲ ਕੀਤਾ ਤੀਜਾ ਸਥਾਨ

Sunday, Sep 26, 2021 - 08:10 PM (IST)

ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ ''ਚ ਹਾਸਲ ਕੀਤਾ ਤੀਜਾ ਸਥਾਨ

ਸੋਚੀ- ਭਾਰਤ ਦੇ ਜੇਹਾਨ ਦਾਰੂਵਾਲਾ ਰੂਸ 'ਚ ਐਤਵਾਰ ਨੂੰ ਆਯੋਜਿਤ ਫਾਰਮੂਲਾ-2 ਚੈਂਪੀਅਨਸ਼ਿਪ ਰੇਸ ਵਿਚ ਤੀਜੇ ਸਥਾਨ 'ਤੇ ਰਹੇ।ਕੁਆਲੀਫਾਇੰਗ ਰੇਸ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੇ ਜੇਹਾਨ ਮੁੱਖ ਰੇਸ 'ਚ ਇਕ ਸਥਾਨ ਖਿਸਕ ਗਏ। ਮੌਜੂਦਾ ਸੈਸ਼ਨ ਵਿਚ ਉਨ੍ਹਾਂ ਨੇ ਚੌਥੀ ਵਾਰ ਪੋਡੀਅਮ (ਚੋਟੀ ਤਿੰਨ) ਸਥਾਨ 'ਤੇ ਰਹਿੰਦੇ ਹੋਏ ਰੇਸ ਨੂੰ ਖਤਮ ਕੀਤਾ ਹੈ। 

PunjabKesari
ਰੈੱਡਬੁਲ ਜੂਨੀਅਰ ਟੀਮ ਦਾ ਇਹ ਡਰਾਈਵਰ 96 ਅੰਕਾਂ ਦੇ ਨਾਲ ਅੰਕ ਸੂਚੀ ਵਿਚ 7ਵੇਂ ਸਥਾਨ 'ਤੇ ਹੈ। ਖਰਾਬ ਮੌਸਮ ਦੇ ਕਾਰਨ ਇੱਥੇ ਦੋ ਸਪ੍ਰਿੰਟ ਰੇਸਾਂ ਵਿਚੋਂ ਇਕ ਨੂੰ ਰੱਦ ਕਰ ਦਿੱਤ ਗਿਆ। ਆਸਕਰ ਪੇਸਟ੍ਰੀ ਲਗਾਤਾਰ ਦੂਜੀ ਵਾਰ ਰੇਸ ਜਿੱਤਣ ਵਿਚ ਸਫਲ ਰਹੇ, ਜਿਸ ਨਾਲ ਉਨ੍ਹਾਂ ਨੇ ਡ੍ਰਾਈਵਰਾਂ ਦੀ ਤਾਜ਼ਾ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਆਪਣੀ ਬੜ੍ਹਤ ਹੋਰ ਮਜ਼ਬੂਤ ਕਰ ਲਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News